ਆਸਟ੍ਰੇਲੀਆ ’ਚ Student Visa ਰੱਦ ਹੋਣ ਦੀ ਦਰ ਰਿਕਾਰਡ ਪੱਧਰ ’ਤੇ, ਇੰਡੀਅਨ ਸਟੁਡੈਂਟਸ ਨੂੰ ਵੱਡਾ ਝਟਕਾ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਜਾਣ ਦੇ ਚਾਹਵਾਨ ਇੰਟਰਨੈਸ਼ਨਲ ਸਟੁਡੈਂਟਸ, ਖ਼ਾਸ ਕਰਕੇ ਇੰਡੀਅਨ ਨੌਜਵਾਨਾਂ ਲਈ ਵੱਡੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। Times Higher Education ਦੀ ਰਿਪੋਰਟ ਅਤੇ ਆਸਟ੍ਰੇਲੀਆ ਦੇ Department of Home Affairs ਦੇ ਅੰਕੜਿਆਂ ਮੁਤਾਬਕ, ਡਿਗਰੀ ਪੱਧਰ ਦੀ ਪੜ੍ਹਾਈ ਲਈ Student Visa ਪ੍ਰਵਾਨਗੀ ਦਰ 21 ਸਾਲਾਂ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ।

ਅੰਕੜਿਆਂ ਅਨੁਸਾਰ, ਅਗਸਤ ਮਹੀਨੇ ਦੌਰਾਨ ਇੰਡੀਆ ਤੋਂ ਆਫ਼ਸ਼ੋਰ ਵੀਜ਼ਾ ਗ੍ਰਾਂਟ ’ਚ ਪਿਛਲੇ ਸਾਲ ਦੇ ਮੁਕਾਬਲੇ 66 ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਨੇਪਾਲ ਤੋਂ 89 ਫ਼ੀਸਦੀ ਅਤੇ ਬੰਗਲਾਦੇਸ਼ ਤੋਂ 93 ਫ਼ੀਸਦੀ ਵੀਜ਼ੇ ਘਟੇ ਹਨ। ਹਾਲ ਹੀ ’ਚ ਸਰਕਾਰ ਵੱਲੋਂ ਸਟੁਡੈਂਟਸ ਦੇ ਪਰਿਵਾਰਕ ਮੈਂਬਰਾਂ (dependants) ਦੇ ਵੀਜ਼ਿਆਂ ’ਤੇ ਰੋਕ ਲਗਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਮੌਜੂਦਾ ਹਾਲਾਤ ਇਹ ਹਨ ਕਿ ਖ਼ੁਦ ਮੁੱਖ ਬਿਨੈਕਾਰਾਂ ਦੇ ਵੀਜ਼ੇ ਹੀ ਬੇਮਿਸਾਲ ਪੱਧਰ ’ਤੇ ਰੱਦ ਹੋ ਰਹੇ ਹਨ। ਡਿਪੈਂਡੈਂਟ ਵੀਜ਼ੇ ਘੱਟ ਕੇ ਮਹਿਜ਼ 943 ਰਹਿ ਗਏ ਹਨ।

Immigration Minister Tony Burke ਨੇ ਇਸ ਰੁਝਾਨ ਦਾ ਬਚਾਅ ਕਰਦਿਆਂ ਕਿਹਾ ਕਿ ਜਾਂਚ ਦੌਰਾਨ ਕਈ ਬਿਨੈਕਾਰ ਪੜ੍ਹਾਈ ਲਈ ਲੋੜੀਂਦੇ ਫੰਡ ਸਾਬਤ ਕਰਨ ਵਿੱਚ ਅਸਫ਼ਲ ਰਹੇ ਹਨ ਅਤੇ ਸਰਕਾਰ ਵਧਦੀ ਮਾਈਗ੍ਰੇਸ਼ਨ ਨੂੰ ਕੰਟਰੋਲ ਹੇਠ ਲਿਆ ਰਹੀ ਹੈ।

ਦੂਜੇ ਪਾਸੇ, ਸਿੱਖਿਆ ਖੇਤਰ ਦੇ ਮਾਹਿਰਾਂ ਨੇ ਇਸ ਕਦਮ ਦਾ ਤਿੱਖਾ ਵਿਰੋਧ ਕੀਤਾ ਹੈ। Western Sydney University ਦੇ Vice-Chancellor George Williams ਨੇ ਖ਼ੁਲਾਸਾ ਕੀਤਾ ਕਿ ਸਰਕਾਰ ਵੱਲੋਂ ਤੈਅ ਕੀਤੀਆਂ ਸੀਟਾਂ ਦਾ ਟੀਚਾ ਹਾਸਲ ਕਰਨਾ ਵੀ ਅਸੰਭਵ ਹੋ ਗਿਆ ਹੈ। ਅਲਾਟ ਕੀਤੇ ਗਏ ਕੋਟੇ ਪੂਰੇ ਨਹੀਂ ਹੋ ਪਾ ਰਹੇ ਹਨ। 4,000 ਸੀਟਾਂ ਦੇ ਮੁਕਾਬਲੇ ਮਸਾਂ 2,300 ਸੀਟਾਂ ਭਰਨ ਦੀ ਉਮੀਦ ਹੈ।

ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂਆਂ Paul Scarr ਅਤੇ Matt O’Sullivan ਨੇ ਦੋਸ਼ ਲਾਇਆ ਕਿ ਸਰਕਾਰ ਸਟੂਡੈਂਟਸ ਤੋਂ ਮੋਟੀਆਂ ਵੀਜ਼ਾ ਫੀਸਾਂ ਤਾਂ ਵਸੂਲ ਰਹੀ ਹੈ, ਪਰ ਬਿਨਾਂ ਕਿਸੇ ਪੁਖ਼ਤਾ ਅਤੇ ਪਾਰਦਰਸ਼ੀ ਕਾਰਨ ਦੇ ਉਨ੍ਹਾਂ ਦੇ ਵੀਜ਼ੇ ਰੱਦ ਕਰ ਕੇ ਵਾਪਸ ਮੋੜ ਰਹੀ ਹੈ। ਲਗਾਤਾਰ ਵੱਧ ਰਹੇ ਵੀਜ਼ਾ ਰੱਦ ਹੋਣ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਤੋਂ ਅਰਜ਼ੀਆਂ ਦੀ ਗਿਣਤੀ ’ਚ ਵੀ ਭਾਰੀ ਕਮੀ ਆਈ ਹੈ।

Share This Article
Leave a Comment

Leave a Reply

Your email address will not be published. Required fields are marked *