- ਪ੍ਰਾਪਰਟੀ ਬਾਜ਼ਾਰ ’ਚ ਗਿਰਾਵਟ ਦੇ ਬਾਵਜੂਦ ਬਦਲ ਰਹੇ ਨੇ ਸਮੀਕਰਨ
- ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਅਪਾਰਟਮੈਂਟ ਖਰੀਦਣਾ ਹੋਇਆ ਵਧੇਰੇ ਕਿਫਾਇਤੀ
ਮੈੱਲਬਰਨ : Australia ’ਚ ਘਰਾਂ ਦੀਆਂ ਕੀਮਤਾਂ ’ਚ ਰਿਕਾਰਡ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਦੇਸ਼ ਦੇ ਸਭ ਤੋਂ ਸਸਤੇ ਅਤੇ ਰਹਿਣ ਯੋਗ ਸਬਰਬਸ ਦੀ ਸੂਚੀ ’ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। PRD Real Estate ਦੀ ‘Smart Moves: Capital City Edition, Second Half 2026’ ਰਿਪੋਰਟ ਅਨੁਸਾਰ, ਭਾਵੇਂ ਸਮੁੱਚਾ ਪ੍ਰਾਪਰਟੀ ਬਾਜ਼ਾਰ ਨਰਮ ਪਿਆ ਹੈ, ਪਰ ਸਸਤੇ ਇਲਾਕਿਆਂ ’ਚ ਖਰੀਦਦਾਰਾਂ ਦੀ ਵਧਦੀ ਮੰਗ ਕਾਰਨ ਉੱਥੇ ਕੀਮਤਾਂ ਵਧ ਰਹੀਆਂ ਹਨ।
Sydney ਅਜੇ ਵੀ Australia ਦਾ ਸਭ ਤੋਂ ਮਹਿੰਗਾ ਸ਼ਹਿਰ ਹੈ, ਹਾਲਾਂਕਿ ਪਿਛਲੇ 12 ਮਹੀਨਿਆਂ ’ਚ ਇੱਥੇ ਘਰਾਂ ਦੀਆਂ ਕੀਮਤਾਂ 10.8% ਘਟ ਕੇ $1.43 million ਰਹਿ ਗਈਆਂ ਹਨ। Sydney ’ਚ ਘਰ ਖਰੀਦਣ ਲਈ Regents Park, Chester Hill ਅਤੇ Parramatta ਸਭ ਤੋਂ ਵਧੀਆ ਵਿਕਲਪ ਵਜੋਂ ਉੱਭਰੇ ਹਨ। ਦੂਜੇ ਪਾਸੇ, Melbourne ’ਚ ਕੀਮਤਾਂ 8.9% ਘਟ ਕੇ $906,067 ਹੋ ਗਈਆਂ ਹਨ, ਜਿੱਥੇ Laverton, Albanvale ਅਤੇ Kings Park ਨੂੰ ਖਰੀਦਦਾਰਾਂ ਲਈ ਸਿਖਰਲੇ ਸਬਰਬਸ ਵਜੋਂ ਚੁਣਿਆ ਗਿਆ ਹੈ।
Brisbane ’ਚ COVID ਤੋਂ ਬਾਅਦ ਪਹਿਲੀ ਵਾਰ ਪ੍ਰਾਪਰਟੀ ਬਾਜ਼ਾਰ ਨਰਮ ਹੋਇਆ ਹੈ ਅਤੇ ਇੱਥੇ Griffin, Darra ਅਤੇ Taigum ਸਭ ਤੋਂ ਵਧੀਆ ਵਿਕਲਪ ਹਨ। Hobart ’ਚ ਚਾਰਾਂ ਪ੍ਰਮੁੱਖ ਰਾਜਧਾਨੀਆਂ ਦੇ ਮੁਕਾਬਲੇ ਸਭ ਤੋਂ ਵੱਧ ਸਸਤੇ ਸਬਰਬਸ ਹਨ, ਜਿਨ੍ਹਾਂ ’ਚ Warrane, Rokeby ਅਤੇ Glenorchy ਸਿਖਰ ‘ਤੇ ਹਨ।
PRD ਦੀ ਮੁੱਖ ਅਰਥਸ਼ਾਸਤਰੀ Diaswati Mardiasmo ਨੇ The Sydney Morning Herald ਨੂੰ ਦੱਸਿਆ ਕਿ ਵਧਦੇ ਵਿਆਜ ਰੇਟ ਕਾਰਨ ਲੋਕ ਸਸਤੇ ਇਲਾਕਿਆਂ ਵੱਲ ਰੁਖ਼ ਕਰ ਰਹੇ ਹਨ। ਰਿਪੋਰਟ ਮੁਤਾਬਕ, ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਅਪਾਰਟਮੈਂਟ ਖਰੀਦਣਾ ਵਧੇਰੇ ਕਿਫਾਇਤੀ ਹੈ। Sydney ’ਚ 87 ਅਤੇ Melbourne ’ਚ 77 ਸਬਰਬਸ ਅਪਾਰਟਮੈਂਟ ਖਰੀਦਦਾਰਾਂ ਲਈ ਸਸਤੇ ਹਨ। ਇਹ ਰੈਂਕਿੰਗ ਸਕੂਲਾਂ, ਸਿਹਤ ਸਹੂਲਤਾਂ, ਪਬਲਿਕ ਟਰਾਂਸਪੋਰਟ, ਅਪਰਾਧ ਦਰ ਅਤੇ ਭਵਿੱਖ ਦੇ ਵਿਕਾਸ ਪ੍ਰੋਜੈਕਟਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।
PRD Smart Movers : Capital City Edition (2026 ਦਾ ਦੂਜਾ ਅੱਧ) ਦੀਆਂ ਰਿਪੋਰਟਾਂ ਵਿੱਚ ਬ੍ਰਿਸਬੇਨ, ਸਿਡਨੀ, ਮੈੱਲਬਰਨ ਅਤੇ ਹੋਬਾਰਟ ’ਚ 80 ਸਬਅਰਬ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਮੁੱਖ ਸਮਾਰਟ ਮੂਵ ਸਬਰਬ (ਹਰ ਸ਼ਹਿਰ ’ਚ ਘਰਾਂ ਲਈ ਸਿਖਰਲੇ 3 ਅਤੇ ਯੂਨਿਟਾਂ ਲਈ ਸਿਖਰਲੇ 3) ਅਤੇ ਵਾਧੂ ਸਮਾਰਟ ਮੂਵ ਸਬਰਬ (ਹਰ ਸ਼ਹਿਰ ’ਚ ਘਰਾਂ ਲਈ 7 ਵਿਕਲਪ ਅਤੇ ਯੂਨਿਟਾਂ ਲਈ 7 ਵਿਕਲਪ) ’ਚ ਵੰਡਿਆ ਗਿਆ ਹੈ।
ਬ੍ਰਿਸਬੇਨ (ਸੀ.ਬੀ.ਡੀ. ਤੋਂ 20 ਕਿਲੋਮੀਟਰ ਦੇ ਅੰਦਰ)
ਮੁੱਖ ਸਮਾਰਟ ਮੂਵ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ (ਪੋਸਟਕੋਡ) | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Griffin (4503) | $1,000,000 | 3.9% | 0.6% |
| ਘਰ | Darra (4076) | $1,010,000 | 3.6% | 0.4% |
| ਘਰ | Taigum (4018) | $1,117,500 | 3.5% | 0.4% |
| ਯੂਨਿਟ | Bowen Hills (4006) | $640,000 | 5.1% | 1.0% |
| ਯੂਨਿਟ | Griffin (4503) | $710,000 | 4.4% | 0.6% |
| ਯੂਨਿਟ | Milton (4064) | $816,500 | 3.9% | 0.7% |
ਬ੍ਰਿਸਬੇਨ ਦੇ ਹੋਰ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Goodna | $820,000 | 3.8% | 0.6% |
| ਘਰ | Woodridge | $850,000 | 3.9% | 0.5% |
| ਘਰ | Lawnton | $980,000 | 4.2% | 0.5% |
| ਘਰ | Zillmere | $1,045,000 | 3.1% | 0.8% |
| ਘਰ | Alexandra Hills | $1,051,000 | 3.6% | 0.2% |
| ਘਰ | Capalaba | $1,100,000 | 3.9% | 0.4% |
| ਘਰ | Richlands | $1,117,500 | 3.7% | 0.4% |
| ਯੂਨਿਟ | Lawnton | $582,000 | 4.8% | 0.5% |
| ਯੂਨਿਟ | Fortitude Valley | $710,000 | 5.1% | 1.0% |
| ਯੂਨਿਟ | Chermside | $800,500 | 4.4% | 0.3% |
| ਯੂਨਿਟ | South Brisbane | $810,000 | 4.7% | 1.2% |
| ਯੂਨਿਟ | Woolloongabba | $810,000 | 4.9% | 1.1% |
| ਯੂਨਿਟ | Upper Mount Gravatt | $818,000 | 4.1% | 0.8% |
| ਯੂਨਿਟ | Albion | $825,000 | 4.6% | 0.4% |
ਸਿਡਨੀ (ਸੀ.ਬੀ.ਡੀ. ਤੋਂ 20 ਕਿਲੋਮੀਟਰ ਦੇ ਅੰਦਰ)
ਮੁੱਖ ਸਮਾਰਟ ਮੂਵ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ (ਪੋਸਟਕੋਡ) | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Granville (2142) | $1,217,000 | 3.3% | 1.5% |
| ਘਰ | Chester Hill (2162) | $1,400,000 | 3.2% | 1.7% |
| ਘਰ | Regents Park (2143) | $1,405,000 | 2.6% | 1.7% |
| ਯੂਨਿਟ | Harris Park (2150) | $505,000 | 6.3% | 1.6% |
| ਯੂਨਿਟ | Regents Park (2143) | $579,000 | 5.1% | 1.7% |
| ਯੂਨਿਟ | Parramatta (2150) | $620,000 | 6.3% | 0.9% |
ਸਿਡਨੀ ਦੇ ਹੋਰ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Villawood | $1,100,000 | 2.2% | 1.5% |
| ਘਰ | Sefton | $1,385,000 | 3.2% | 1.0% |
| ਘਰ | Merrylands | $1,387,000 | 3.5% | 1.9% |
| ਘਰ | Punchbowl | $1,400,000 | 3.1% | 1.5% |
| ਘਰ | Birrong | $1,410,000 | 2.8% | 1.7% |
| ਘਰ | Yagoona | $1,481,000 | 3.2% | 1.6% |
| ਘਰ | Georges Hall | $1,500,000 | 3.1% | 3.2% |
| ਯੂਨਿਟ | Granville | $530,000 | 6.1% | 3.4% |
| ਯੂਨਿਟ | Merrylands | $540,000 | 6.2% | 0.9% |
| ਯੂਨਿਟ | Holroyd | $555,000 | 6.1% | 2.5% |
| ਯੂਨਿਟ | Auburn | $595,000 | 6.5% | 1.2% |
| ਯੂਨਿਟ | Kogarah | $740,000 | 5.0% | 0.7% |
| ਯੂਨਿਟ | Wentworth Point | $777,000 | 5.4% | 1.7% |
| ਯੂਨਿਟ | North Ryde | $849,000 | 5.1% | 5.6% |
ਮੈੱਲਬਰਨ (ਸੀ.ਬੀ.ਡੀ. ਤੋਂ 20 ਕਿਲੋਮੀਟਰ ਦੇ ਅੰਦਰ)
ਮੁੱਖ ਸਮਾਰਟ ਮੂਵ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ (ਪੋਸਟਕੋਡ) | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Laverton (3028) | $640,500 | 4.0% | 1.5% |
| ਘਰ | Kings Park (3021) | $670,000 | 3.7% | 1.0% |
| ਘਰ | Albanvale (3021) | $692,500 | 3.7% | 1.0% |
| ਯੂਨਿਟ | Williams Landing (3027) | $420,000 | 5.8% | 1.5% |
| ਯੂਨਿਟ | Albion (3020) | $453,000 | 4.5% | 1.3% |
| ਯੂਨਿਟ | Footscray (3011) | $472,500 | 5.5% | 2.1% |
ਮੈੱਲਬਰਨ ਦੇ ਹੋਰ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Williams Landing | $872,500 | 3.8% | 1.5% |
| ਘਰ | Maidstone | $863,500 | 3.8% | 1.1% |
| ਘਰ | Seabrook | $818,500 | 4.0% | 1.5% |
| ਘਰ | Truganina | $675,000 | 4.0% | 3.8% |
| ਘਰ | Mill Park | $840,500 | 4.0% | 1.6% |
| ਘਰ | Kealba | $797,000 | 3.7% | 1.0% |
| ਘਰ | Sunshine North | $770,000 | 3.6% | 1.3% |
| ਯੂਨਿਟ | Bundoora | $470,000 | 4.1% | 1.9% |
| ਯੂਨਿਟ | Box Hill | $500,800 | 6.0% | 1.8% |
| ਯੂਨਿਟ | Docklands | $580,000 | 6.7% | 2.8% |
| ਯੂਨਿਟ | Preston | $606,500 | 4.9% | 1.3% |
| ਯੂਨਿਟ | Coburg | $646,000 | 4.5% | 0.8% |
| ਯੂਨਿਟ | North Melbourne | $540,000 | 6.0% | 1.9% |
| ਯੂਨਿਟ | Collingwood | $621,750 | 6.1% | 0.6% |
ਹੋਬਾਰਟ (ਸੀ.ਬੀ.ਡੀ. ਤੋਂ 10 ਕਿਲੋਮੀਟਰ ਦੇ ਅੰਦਰ)
ਮੁੱਖ ਸਮਾਰਟ ਮੂਵ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ (ਪੋਸਟਕੋਡ) | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Warrane (7018) | $650,000 | 3.5% | 0.1% |
| ਘਰ | Rokeby (7019) | $657,000 | 4.6% | 0.3% |
| ਘਰ | Glenorchy (7010) | $665,000 | 4.7% | 0.3% |
| ਯੂਨਿਟ | Glenorchy (7010) | $513,500 | 5.1% | 0.3% |
| ਯੂਨਿਟ | Montrose (7010) | $520,000 | 5.1% | 0.3% |
| ਯੂਨਿਟ | Lenah Valley (7008) | $538,000 | 4.7% | 0.1% |
ਹੋਬਾਰਟ ਦੇ ਹੋਰ ਸਬਅਰਬ
| ਪ੍ਰਾਪਰਟੀ ਦੀ ਕਿਸਮ | ਸਬਅਰਬ | ਔਸਤ ਕੀਮਤ | ਕਿਰਾਇਆ ਯੀਲਡ | ਖਾਲੀ ਰਹਿਣ ਦੀ ਦਰ |
| ਘਰ | Clarendon Vale | $520,000 | 4.6% | 0.3% |
| ਘਰ | Lutana | $672,000 | 4.6% | 0.3% |
| ਘਰ | Moonah | $685,093 | 4.6% | 0.2% |
| ਘਰ | Montrose | $698,000 | 4.7% | 0.2% |
| ਘਰ | Mornington | $700,000 | 3.5% | 0.8% |
| ਘਰ | Lindisfarne | $792,650 | 4.0% | 0.1% |
| ਘਰ | Geilston Bay | $795,000 | 4.0% | 0.8% |
| ਯੂਨਿਟ | Rosetta | $483,500 | 5.1% | 0.3% |
| ਯੂਨਿਟ | New Town | $487,500 | 4.7% | 0.1% |
| ਯੂਨਿਟ | Moonah | $510,000 | 4.1% | 0.2% |
| ਯੂਨਿਟ | Lutana | $550,000 | 4.1% | 0.2% |
| ਯੂਨਿਟ | Warrane | $565,000 | 4.3% | 0.1% |
| ਯੂਨਿਟ | South Hobart | $582,500 | 4.2% | 0.7% |
| ਯੂਨਿਟ | West Moonah | $592,500 | 4.1% | 0.2% |
