Angus Taylor ਨੂੰ ਵੱਡਾ ਝਟਕਾ: Liberal ਸੈਨੇਟਰ Leah Blyth ਨੇ ਛੱਡੀ ਪਾਰਟੀ, Pauline Hanson ਦੀ One Nation ’ਚ ਹੋਈ ਸ਼ਾਮਲ

Sea7 Australia Team
3 Min Read

ਮੈੱਲਬਰਨ : ਆਸਟ੍ਰੇਲੀਆ ਦੀ ਸਿਆਸਤ ’ਚ ਵਿਰੋਧੀ ਧਿਰ ਦੇ ਨੇਤਾ Angus Taylor ਨੂੰ ਉਸ ਸਮੇਂ ਵੱਡੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੀ ਆਪਣੀ ਹੀ ਫਰੰਟਬੈਂਚਰ ਅਤੇ South Australia ਤੋਂ Liberal ਸੈਨੇਟਰ Leah Blyth ਨੇ ਪਾਰਟੀ ਛੱਡ ਕੇ Pauline Hanson ਦੀ One Nation ਪਾਰਟੀ ਦਾ ਪੱਲਾ ਫੜ ਲਿਆ। ਇਹ ਸਿਆਸੀ ਧਮਾਕਾ ਸੰਸਦੀ ਸਾਲ ਦੇ ਆਖਰੀ ਦਿਨ ਹੋਇਆ, ਜਦੋਂ ਕੁਝ ਸਮਾਂ ਪਹਿਲਾਂ ਹੀ Angus Taylor ਨੇ ਆਪਣੇ ਸਾਥੀਆਂ ਨੂੰ ਅਗਲੀਆਂ ਫੈਡਰਲ ਚੋਣਾਂ ਜਿੱਤਣ ਦਾ ਭਰੋਸਾ ਦਿਵਾਇਆ ਸੀ।

Leah Blyth ਮੁਤਾਬਕ Liberal Party ਹੁਣ Australia ਨੂੰ ਨਹੀਂ ਬਚਾ ਸਕਦੀ ਅਤੇ ਨਾ ਹੀ ਇਮੀਗ੍ਰੇਸ਼ਨ ਤੇ ਊਰਜਾ ਵਰਗੇ ਮੁੱਦੇ ਹੱਲ ਕਰ ਸਕਦੀ ਹੈ। Pauline Hanson ਨੇ ਕਿਹਾ ਕਿ Coalition ਦੀ ਆਪਸੀ ਲੜਾਈ ਤੋਂ ਤੰਗ ਆ ਕੇ Leah Blyth ਨੇ ਖੁਦ ਉਨ੍ਹਾਂ ਨਾਲ ਸੰਪਰਕ ਕੀਤਾ। Angus Taylor ਲਈ ਇਹ ਝਟਕਾ ਇਸ ਲਈ ਵੀ ਜ਼ਿਆਦਾ ਗੰਭੀਰ ਹੈ ਕਿਉਂਕਿ ਹਾਲ ਹੀ ਦੇ ਸਰਵੇਖਣਾਂ ’ਚ ਉਹ Labor ਪਾਰਟੀ ਵਿਰੁੱਧ ਮਜ਼ਬੂਤ ਹੁੰਦੇ ਅਤੇ One Nation ਦੇ ਵੋਟਰਾਂ ਨੂੰ ਵਾਪਸ ਖਿੱਚਦੇ ਦਿਖਾਈ ਦੇ ਰਹੇ ਸਨ। ਸਤੰਬਰ ਤੱਕ South Australian Liberal Party ਦੀ ਪ੍ਰਧਾਨ ਰਹੀ Leah Blyth ਨੂੰ ਖੁਦ Angus Taylor ਨੇ ਮਾਰਚ ’ਚ ਰੱਖਿਆ ਬੁਨਿਆਦੀ ਢਾਂਚੇ (defence infrastructure) ਦੀ ਜ਼ਿੰਮੇਵਾਰੀ ਸੌਂਪੀ ਸੀ। Liberal ਪਾਰਟੀ ਪਹਿਲਾਂ ਹੀ ਸੰਸਦ ’ਚ ਔਰਤਾਂ ਦੀ ਗਿਣਤੀ ਵਧਾਉਣ ਲਈ ਜੂਝ ਰਹੀ ਹੈ।

Leah Blyth ਨੇ ਸਾਬਕਾ ਵਿੱਤ ਮੰਤਰੀ Simon Birmingham ਵੱਲੋਂ ਖਾਲੀ ਕੀਤੀ ਸੈਨੇਟ ਸੀਟ ਸੰਭਾਲੀ ਸੀ, ਜਿਸਦਾ ਕਾਰਜਕਾਲ 30 ਜੂਨ 2028 ਨੂੰ ਖ਼ਤਮ ਹੋ ਰਿਹਾ ਹੈ। ਪਾਰਟੀ ਸੂਤਰਾਂ ਅਨੁਸਾਰ, ਅਗਲੀਆਂ ਚੋਣਾਂ ’ਚ ਉਨ੍ਹਾਂ ਨੂੰ Liberal ਟਿਕਟ ‘ਤੇ ਜਿੱਤਣ ਦੀ ਉਮੀਦ ਘੱਟ ਸੀ, ਜਿਸ ਕਾਰਨ ਉਨ੍ਹਾਂ ਨੇ One Nation ਦਾ ਰਾਹ ਚੁਣਿਆ। ਇਸ ਨਾਲ One Nation ਨੂੰ South Australia ’ਚ ਪਹਿਲੀ ਵਾਰ ਇੱਕ ਮੌਜੂਦਾ ਸੈਨੇਟਰ ਅਤੇ ਪੂਰੇ ਸਾਧਨਾਂ ਵਾਲਾ ਦਫ਼ਤਰ ਮਿਲ ਗਿਆ ਹੈ।

ਹੁਣ One Nation ਦੇ 7 ਫੈਡਰਲ ਸੰਸਦ ਮੈਂਬਰ ਹੋ ਗਏ ਹਨ, ਜਿਸ ਕਾਰਨ ਪ੍ਰਧਾਨ ਮੰਤਰੀ Albo ‘ਤੇ ਵੀ ਸਟਾਫ਼ ਦੀ ਵੰਡ ਨੂੰ ਲੈ ਕੇ ਦਬਾਅ ਵਧ ਗਿਆ ਹੈ। ਅਗਲੀਆਂ ਚੋਣਾਂ ’ਚ ਅਜੇ 18 ਮਹੀਨੇ ਬਾਕੀ ਹਨ। ਜਿੱਥੇ Angus Taylor ਕੋਲ ਸਥਿਤੀ ਸੰਭਾਲਣ ਦਾ ਸਮਾਂ ਹੈ, ਉੱਥੇ ਹੀ 2027 ’ਚ Coalition ਦੇ ਹੋਰ ਨੇਤਾਵਾਂ ਦੇ One Nation ’ਚ ਜਾਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।

Matt Canavan ਅਤੇ Bridget McKenzie ਸਮੇਤ ਕਈ ਆਗੂਆਂ ਨੇ ਇਸ ਕਦਮ ਨੂੰ ‘ਸੁਆਰਥੀ’ ਅਤੇ ਬੇਵਫ਼ਾਈ ਦੱਸਿਆ ਹੈ। Alex Antic ਨਾਲ ਅਣਬਣ ਕਾਰਨ Leah Blyth ਨੂੰ 2028 ਦੀਆਂ ਚੋਣਾਂ ਵਿੱਚ ਜਿੱਤਣ ਵਾਲੀ ਸੀਟ ਮਿਲਣੀ ਮੁਸ਼ਕਲ ਸੀ।

Share This Article
Leave a Comment

Leave a Reply

Your email address will not be published. Required fields are marked *