ਮੈਲਬਰਨ : ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ’ਚ polar blast ਨੇ ਮੌਸਮ ਨੂੰ ਇੱਕਦਮ ਬਦਲ ਦਿੱਤਾ ਹੈ। Victoria, Tasmania, New South Wales ਅਤੇ ACT ਵਿੱਚ ਤਿੱਖੀ ਠੰਢ, ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਸਰਦੀਆਂ ਦਾ ਅਹਿਸਾਸ ਕਰਵਾ ਦਿੱਤਾ ਹੈ।
Bureau of Meteorology ਮੁਤਾਬਕ ਇਹ Antarctic ਹਵਾਵਾਂ ਸਿੱਧੀਆਂ southern Australia ਵੱਲ ਵਧ ਰਹੀਆਂ ਨੇ, ਜਿਸ ਕਾਰਨ ਕਈ ਇਲਾਕਿਆਂ ਵਿੱਚ ਸਾਲ ਦਾ ਸਭ ਤੋਂ ਠੰਢਾ ਮੌਸਮ ਦਰਜ ਕੀਤਾ ਜਾ ਸਕਦਾ ਹੈ। Melbourne ਵਿੱਚ ਤਾਪਮਾਨ 14 ਡਿਗਰੀ ਤੱਕ ਸੀਮਿਤ ਰਹਿਣ ਦੀ ਸੰਭਾਵਨਾ ਹੈ, ਜਦਕਿ Canberra 12 ਅਤੇ Hobart 13 ਡਿਗਰੀ ਤੱਕ ਰਹਿ ਸਕਦੇ ਨੇ।
Weather experts ਦਾ ਕਹਿਣਾ ਹੈ ਕਿ Tasmania ਵਿੱਚ 500 ਮੀਟਰ ਤੋਂ ਉੱਪਰ, Victoria ਵਿੱਚ 600 ਮੀਟਰ ਅਤੇ NSW-ACT ਦੇ ਉੱਚੇ ਇਲਾਕਿਆਂ ਵਿੱਚ snowfall ਹੋ ਸਕਦੀ ਹੈ। Victoria ਦੇ alpine regions, Mount Dandenong ਅਤੇ Yarra Ranges ਵਿੱਚ ਹਲਕੀ ਬਰਫ਼ਬਾਰੀ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ।
ਇਸ ਦੇ ਨਾਲ ਹੀ ਤਿੱਖੀਆਂ ਹਵਾਵਾਂ, heavy showers ਅਤੇ ਕੁਝ ਇਲਾਕਿਆਂ ਵਿੱਚ hailstorm ਦੀ ਵੀ ਚੇਤਾਵਨੀ ਦਿੱਤੀ ਗਈ ਹੈ। Authorities ਨੇ alpine roads ’ਤੇ ਜਾਣ ਵਾਲੇ ਲੋਕਾਂ ਨੂੰ extra ਸਾਵਧਾਨੀ ਵਰਤਣ ਲਈ ਕਿਹਾ ਹੈ, ਕਿਉਂਕਿ slippery roads ਅਤੇ low visibility travel ਨੂੰ ਖਤਰਨਾਕ ਬਣਾ ਸਕਦੇ ਨੇ।
Meteorologists ਮੁਤਾਬਕ ਇਹ polar system ਹਫ਼ਤੇ ਦੇ ਅਖੀਰ ਤੱਕ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ southeastern Australia ਵਿੱਚ winter ਵਰਗਾ ਮੌਸਮ ਜਾਰੀ ਰਹਿਣ ਦੇ ਆਸਾਰ ਨੇ।

Reliable lifting equipment ensures reduced downtime in plants.