ਆਸਟ੍ਰੇਲੀਆ ’ਚ ਮਹਿੰਗਾਈ ਨੇ ਹੇਠਾਂ ਆਉਣ ਤੋਂ ਮੁੜ ਕੀਤਾ ਇਨਕਾਰ, RBA ਦੇ ਵਿਆਜ ਰੇਟ ’ਚ ਵਾਧੇ ਦੀ ਸੰਭਾਵਨਾ ਹੋਈ ਮਜ਼ਬੂਤ

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਹੇਠਾਂ ਆਉਣ ਦਾ ਨਾਂ ਨਹੀਂ ਲੈ ਰਹੀ। ਜਨਵਰੀ ’ਚ ਦਸੰਬਰ 2025 ਮਹੀਨੇ ਵਾਂ ਹੀ CPI 3.8% ’ਤੇ ਸਥਿਰ ਰਹੀ। ਪਰ ਕੋਰ ਇੰਫਲੇਸ਼ਨ 3.33% ਤੋਂ ਮਾਮੂਲੀ ਵਧ ਕੇ 3.4% ਹੋ ਗਿਆ। ਦਰਅਸਲ ਵਿਆਜ ਰੇਟ ’ਚ ਵਾਧੇ ਜਾਂ ਘਾਟੇ ਲਈ ਆਸਟ੍ਰੇਲੀਆ ਦੇ ਕੇਂਦਰੀ ਬੈਂਕ RBA ਦੀ ਨਜ਼ਰ ਕੋਰ ਇੰਫਲੇਸ਼ਨ ’ਤੇ ਹੀ ਰਹਿੰਦੀ ਹੈ, ਜਿਸ ਦੇ ਵਧਣ ਦਾ ਮਤਲਬ ਹੈ ਕਿ RBA ਆਉਣ ਵਾਲੇ ਮਹੀਨਿਆਂ ’ਚ ਵਿਆਜ ਰੇਟ ਨੂੰ ਵਧਾ ਸਕਦਾ ਹੈ ਜੋ ਜਨਵਰੀ ’ਚ 0.25% ਦੇ ਵਾਧੇ ਨਾਲ 3.85% ’ਤੇ ਪਹੁੰਚ ਗਿਆ ਸੀ।

ਜਨਵਰੀ ਦੌਰਾਨ ਮਹਿੰਗਾਈ ’ਚ ਸਭ ਤੋਂ ਵੱਡਾ ਯੋਗਦਾਨ ਹਾਊਸਿੰਗ (6.8%) ਦਾ ਰਿਹਾ। ਭੋਜਨ ਅਤੇ ਗ਼ੈਰ-ਅਲਕੋਹਲਿਕ ਬੀਵਰਿਜ ਦੀ ਮਹਿੰਗਾਈ 3.1% ਰਹੀ। ਜਦਕਿ ਰੀਕ੍ਰੀਏਸ਼ਨਲ ਅਤੇ ਕਲਚਰ ਦੀ ਮਹਿੰਗਾਈ ਵਧ ਕੇ 3.7% ’ਤੇ ਰਹੀ। ਇਹ ਅੰਕੜੇ Australian Bureau of Statistics (ABS) ਵੱਲੋਂ ਜਾਰੀ ਕੀਤੇ ਗਏ ਸਨ।

ਪਿਛਲੇ ਹਫ਼ਤੇ ਆਸਟ੍ਰੇਲੀਆ ਦੀ labour market ਨੇ ਵੀ ਇੱਕ ਵਾਰ ਫਿਰ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਸੀ। ਜਨਵਰੀ 2026 ਵਿੱਚ unemployment rate 4.1% ’ਤੇ ਹੀ ਕਾਇਮ ਰਹੀ, ਜਦਕਿ analysts 4.2% ਤੱਕ ਵਾਧੇ ਦੀ ਭਵਿੱਖਬਾਣੀ ਕਰ ਰਹੇ ਸਨ। ABS ਦੇ labour statistics ਮੁਖੀ ਸ਼ੌਨ ਕ੍ਰਿਕ ਮੁਤਾਬਕ ਜਨਵਰੀ ਦੌਰਾਨ ਕੁੱਲ 18,000 ਲੋਕਾਂ ਨੂੰ ਰੋਜ਼ਗਾਰ ਮਿਲਿਆ। ਇਸ ਵਿੱਚ 50,000 full-time ਨੌਕਰੀਆਂ ਦਾ ਵਾਧਾ ਹੋਇਆ, ਜਦਕਿ 33,000 part-time ਅਸਾਮੀਆਂ ਘਟੀਆਂ। Participation rate 66.7% ਰਹੀ, ਜੋ ਪਿਛਲੇ ਸਾਲ ਦੇ ਰਿਕਾਰਡ ਨਾਲੋਂ 0.6 ਅੰਕ ਘੱਟ ਹੈ। ਹਾਲਾਂਕਿ ਤਸਵੀਰ ਪੂਰੀ ਤਰ੍ਹਾਂ ਚਮਕਦਾਰ ਨਹੀਂ। Underemployment 5.9% ਤੱਕ ਪਹੁੰਚ ਗਈ ਅਤੇ underutilisation ਦਰ 10% ਹੋ ਗਈ। ਸਭ ਤੋਂ ਵੱਡੀ ਚਿੰਤਾ youth underemployment ਹੈ, ਜੋ 14.8% ਤੱਕ ਚੜ੍ਹ ਗਈ — ਪਿਛਲੇ ਮਹੀਨੇ ਦੀ ਘਟੌਤਰੀ ਨੂੰ ਲਗਭਗ ਰੱਦ ਕਰਦਿਆਂ।

ਹੁਣ ਨਜ਼ਰ RBA ‘ਤੇ

50,000 ਨਵੀਆਂ full-time ਨੌਕਰੀਆਂ ਆਰਥਿਕਤਾ ਲਈ positive ਸੰਕੇਤ ਹਨ, ਪਰ ਇਹੀ ਮਜ਼ਬੂਤੀ Reserve Bank of Australia (RBA) ਨੂੰ ਦੂਜੇ interest rate hike ਵੱਲ ਧੱਕ ਸਕਦੀ ਹੈ। RBA ਦੀ monetary policy board ਮੱਧ ਮਾਰਚ ਵਿੱਚ ਮਿਲੇਗੀ, ਜਿੱਥੇ cash rate 3.85% ’ਤੇ ਕਾਇਮ ਰੱਖਣ ਦੀ ਸੰਭਾਵਨਾ ਜ਼ਿਆਦਾ ਮੰਨੀ ਜਾ ਰਹੀ ਹੈ। ਪਰ “big four banks” ਵਿੱਚੋਂ ਤਿੰਨ ਨੇ ਮਈ 5 ਦੀ ਮੀਟਿੰਗ ‘ਚ ਦਰ 4.10% ਤੱਕ ਵਧਣ ਦੀ ਭਵਿੱਖਬਾਣੀ ਕੀਤੀ ਹੈ, ਜਦ ਤਾਜ਼ਾ inflation ਅੰਕੜੇ ਸਾਹਮਣੇ ਹੋਣਗੇ।

Oxford Economics ਦੇ ਆਰਥਿਕ ਵਿਸ਼ਲੇਸ਼ਕ ਹੈਰੀ ਮਰਫੀ ਕਰੂਜ਼ ਕਹਿੰਦੇ ਹਨ, “Labour market ਅਜੇ ਵੀ ਮਜ਼ਬੂਤ ਹੈ। ਇਹ ਅਕੇਲਾ ਹੋਰ tightening ਨੂੰ ਜਾਇਜ਼ ਨਹੀਂ ਠਹਿਰਾਉਂਦਾ, ਪਰ ਜੇ ਸਾਲ ਦੇ ਅਖੀਰ ’ਚ ਫੈਸਲਾ ਬਰਾਬਰੀ ਦਾ ਹੋਇਆ ਤਾਂ ਰੋਜ਼ਗਾਰ ਦੀ ਇਹ ਮਜ਼ਬੂਤੀ RBA ਨੂੰ ਵਾਧੇ ਵੱਲ ਝੁਕਾ ਸਕਦੀ ਹੈ।”

ਘਰਾਂ ਲਈ ਕੀ ਮਤਲਬ?

ਜੇ ਦਰਾਂ ਵਿੱਚ ਫਿਰ ਵਾਧਾ ਹੁੰਦਾ ਹੈ ਤਾਂ mortgage ਵਾਲੇ ਪਰਿਵਾਰਾਂ ’ਤੇ ਹੋਰ ਦਬਾਅ ਪੈ ਸਕਦਾ ਹੈ। ਇਸ ਕਰਕੇ ਆਉਣ ਵਾਲੇ ਮਹੀਨੇ ਆਸਟ੍ਰੇਲੀਆਈ ਘਰਾਂ ਅਤੇ ਕਾਰੋਬਾਰਾਂ ਲਈ ਨਿਰਣਾਇਕ ਸਾਬਤ ਹੋ ਸਕਦੇ ਹਨ। ਆਰਥਿਕ ਮੈਦਾਨ ’ਚ ਇਹ ਅੰਕੜੇ ਇੱਕ ਪਾਸੇ ਤਾਕਤ ਦੀ ਨਿਸ਼ਾਨੀ ਹਨ, ਦੂਜੇ ਪਾਸੇ rate hike ਦੀ ਘੰਟੀ ਵੀ ਵਜਾ ਰਹੇ ਹਨ।