Jacinta Price ਦੇ ਬਿਆਨ ’ਤੇ Federal Minister ਦਾ ਮੋੜਵਾਂ ਜੁਆਬ, Indian-Australian ਕਮਿਊਨਿਟੀ ਬਾਰੇ ਟਿੱਪਣੀ ਨੂੰ ਦੱਸਿਆ “offensive”

ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਰਾਜਨੀਤੀ ਵਿੱਚ ਇੱਕ ਵਾਰ ਫਿਰ ਨਸਲ ਅਤੇ ਮਲਟੀਕਲਚਰਲ ਮੁੱਦੇ ’ਤੇ ਚਰਚਾ ਤੇਜ਼ ਹੋ ਗਈ ਹੈ। Assistant Minister for Citizenship, Customs and Multicultural Affairs Julian Hill ਨੇ Senator Jacinta Nampijinpa Price ਦੇ ਹਾਲੀਆ ਬਿਆਨਾਂ ’ਤੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਹੈ।

news.com.au ਵਿੱਚ ਪ੍ਰਕਾਸ਼ਿਤ ਰਿਪੋਰਟ ਤੋਂ ਬਾਅਦ Sea7 Australia ਨੂੰ ਭੇਜੇ ਪ੍ਰੈੱਸ ਨੋਟ ’ਚ Julian Hill ਨੇ ਕਿਹਾ ਕਿ “Australians of Indian heritage” ਬਾਰੇ ਕੀਤੀਆਂ ਟਿੱਪਣੀਆਂ ਗਲਤ ਅਤੇ ਅਪਮਾਨਜਨਕ ਹਨ ਅਤੇ ਅੱਜ ਵੀ ਇਹ ਓਨੀਆਂ ਹੀ ਨਿੰਦਣਯੋਗ ਹਨ ਜਿੰਨੀਆਂ ਕਿ ਪਹਿਲਾ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ Jacinta Price ਨੇ ਕਦੇ ਮਾਫ਼ੀ ਨਹੀਂ ਮੰਗੀ ਅਤੇ Liberal Party ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਵਾਰ-ਵਾਰ race ਨਾਲ ਜੁੜੇ ਵਿਵਾਦਾਂ ਵਿੱਚ ਕਿਉਂ ਫਸ ਜਾਂਦੀ ਹੈ ?

Julian Hill ਨੇ ਆਪਣੇ ਬਿਆਨ ਵਿੱਚ Liberal leadership ਨੂੰ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਹ ਨਵੀਂ ਲੀਡਰਸ਼ਿਪ ਲਈ ਇੱਕ “test” ਹੈ। ਉਨ੍ਹਾਂ ਦਾ ਇਸ਼ਾਰਾ Liberal leader Angus Taylor ਵੱਲ ਸੀ। ਉਨ੍ਹਾਂ ਨੇ ਕਿਹਾ, “No matter where people come from, Australians can vote for whoever they want. The idea that people of a particular heritage all think the same thing is offensive.”

Sea7 Australia ਨਿਊਜ਼ ਡੈਸਕ ਅਨੁਸਾਰ, Senator Jacinta Nampijinpa Price ਦਾ ਇਹ ਬਿਆਨ ਕਿ ਭਾਰਤੀ ਮੂਲ ਦੇ ਆਸਟ੍ਰੇਲੀਆਈ ਵੋਟਰ ਵੱਡੀ ਗਿਣਤੀ ਵਿੱਚ ਇੱਕ ਖ਼ਾਸ ਰਾਜਨੀਤਿਕ ਪਾਰਟੀ ਨੂੰ ਸਮਰਥਨ ਕਰ ਰਹੇ ਹਨ ਅਤੇ ਵਧ ਰਹੀ ਮਾਈਗ੍ਰੇਸ਼ਨ ਦਾ ਚੋਣ ਨਤੀਜਿਆਂ ’ਤੇ ਅਸਰ ਪੈ ਰਿਹਾ ਹੈ। ਲੇਬਰ ਪਾਰਟੀ ਬਾਬਤ ਇੱਕ ਖਾਸ਼ ਇਸ਼ਾਰਾ ਹੈ।

ਦੂਸਰੇ ਪਾਸੇ Indian-Australian ਭਾਈਚਾਰਾ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿੱਚੋਂ ਇੱਕ ਹੈ। ਹਰ ਫੈਡਰਲ ਅਤੇ ਸਟੇਟ election ਦੌਰਾਨ ਇਸ ਭਾਈਚਾਰੇ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾਂਦੀ ਹੈ।

ਅਜਿਹੇ ਵਿੱਚ, ਕਿਸੇ ਵੀ ਰਾਜਨੀਤਿਕ ਬਿਆਨ ਦਾ ਸਿੱਧਾ ਪ੍ਰਭਾਵ ਮਲਟੀਕਲਚਰਲ harmony ਅਤੇ ਸਮਾਜਿਕ ਸਾਂਝ ’ਤੇ ਪੈ ਸਕਦਾ ਹੈ। ਇਹ ਮਾਮਲਾ ਇੱਕ ਵਾਰ ਫਿਰ ਇਹ ਸਵਾਲ ਖੜਾ ਕਰਦਾ ਹੈ ਕਿ ਕੀ political discourse ਵਿੱਚ racial sensitivity ਨੂੰ ਕਿਉਂ ਤਰਜੀਹ ਦਿੱਤੀ ਜਾ ਰਹੀ ਹੈ?

ਦੂਸਰੇ ਪਾਸੇ ਇਹ ਧਰੁਵੀਕਰਨ ਦੇ ਯਤਨ ਇੱਕ ਭਾਈਚਾਰੇ ਦੀ ਵੋਟ ਗੁਆਉਣ ਦੇ ਯਤਨ ਨਹੀਂ ਸਗੋਂ, ਸਮਾਂਤਰ ਇੱਕ ਹੋਰ ਖਾਸ ਵਰਗ ਦੀ ਵੋਟ ਲੈਣ ਦੇ ਯਤਨ ਹਨ। ਇਸ ਤੋਂ ਜਾਗਰੁਕਤਾ ਹੀ ਇਸ ਧਰੁਵੀਕਰਨ ਦਾ ਠੋਸ ਤੇ ਸਿੱਧਾ ਜੁਆਬ ਹੈ।