Jana Armstrong ਕਤਲ ਮਾਮਲਾ: ਸਾਬਕਾ ਸਾਥੀ ਧਰਮਿੰਦਰ ਸਿੰਘ ਗ੍ਰਿਫ਼ਤਾਰ

Sea7 Australia Team
3 Min Read

ਮੈਲਬਰਨ : ਕੁਈਨਜ਼ਲੈਂਡ ਪੁਲਿਸ ਨੇ 30 ਸਾਲ ਦੀ Jana Armstrong ਦੇ ਕਤਲ ਦੇ ਦੋਸ਼ ਵਿੱਚ ਉਨ੍ਹਾਂ ਦੇ ਸਾਬਕਾ ਸਾਥੀ, 48 ਸਾਲ ਦੇ ਧਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਜਾਰੀ ਕੀਤੀ ਗਈ ਬਾਡੀਕੈਮ ਫੁਟੇਜ ਵਿੱਚ ਪੁਲਿਸ ਅਧਿਕਾਰੀਆਂ ਨੂੰ ਤੜਕੇ 4 ਵਜੇ Newtown, Toowoomba ਸਥਿਤ ਇੱਕ ਕਮਰੇ ਵਿੱਚ ਛਾਪਾ ਮਾਰ ਕੇ ਮੁਲਜ਼ਮ ਨੂੰ ਹੱਥਕੜੀ ਲਗਾਉਂਦੇ ਹੋਏ ਦਿਖਾਇਆ ਗਿਆ ਹੈ।

ਇੱਕ ਬੱਚੇ ਦੀ ਮਾਂ, Jana Armstrong, ਮੰਗਲਵਾਰ ਤੋਂ ਲਾਪਤਾ ਸੀ ਅਤੇ ਉਸ ਦੀ ਕਾਰ Gordon Avenue ਦੇ ਨੇੜਿਓਂ ਬਰਾਮਦ ਹੋਈ ਸੀ। ਡੂੰਘੀ ਭਾਲ ਤੋਂ ਬਾਅਦ, ਸ਼ਨੀਵਾਰ ਰਾਤ ਨੂੰ Redbank Creek ਦੇ ਜੰਗਲਾਂ ਵਿੱਚ ਜੰਗਲੀ ਸੂਰਾਂ ਦਾ ਸ਼ਿਕਾਰ ਕਰਨ ਗਏ ਇੱਕ ਸਮੂਹ ਨੂੰ ਉਸ ਦੀ ਮ੍ਰਿਤਕ ਦੇਹ ਮਿਲੀ।

Acting Detective Inspector Brian Collins ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋਹਾਂ ਵਿਚਕਾਰ ਘਰੇਲੂ ਹਿੰਸਾ ਦਾ ਕੋਈ ਰਿਕਾਰਡ ਨਹੀਂ ਸੀ। ਪੁਲਿਸ ਮੁਤਾਬਕ ਧਰਮਿੰਦਰ ਸਿੰਘ ਨੂੰ ਪਹਿਲਾਂ ਸਿਰਫ਼ ਇੱਕ ਗਵਾਹ ਵਜੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਬਾਅਦ ਵਿੱਚ ਠੋਸ ਸਬੂਤਾਂ ਦੇ ਅਧਾਰ ’ਤੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ ਲਗਾਇਆ ਕਿ ਧਰਮਿੰਦਰ ਸਿੰਘ ਨੇ Jana ਦਾ ਕਤਲ 7 ਜੁਲਾਈ ਨੂੰ ਕੀਤਾ ਸੀ ਅਤੇ ਉਸ ਦੀ ਲਾਸ਼ ਨੂੰ Esk Hampton Road, Redbank Creek ’ਚ ਸੁੱਟ ਦਿੱਤਾ।

Jana Armstrong ਦੀ ਭੈਣ Faith Isaacs ਨੇ ਸੋਸ਼ਲ ਮੀਡੀਆ ’ਤੇ ਆਪਣਾ ਦੁੱਖ ਸਾਂਝਾ ਕਰਦਿਆਂ ਲਿਖਿਆ ਕਿ ਉਹ ਇਸ ਘਾਟੇ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਉਹ Jana ਦੇ ਚਾਰ ਮਹੀਨਿਆਂ ਦੇ ਬੇਟੇ ਨੂੰ ਹਮੇਸ਼ਾ ਉਸ ਦੀ ਮਾਂ ਦੀਆਂ ਯਾਦਾਂ ਨਾਲ ਪਾਲਣਗੇ। ਮੁਲਜ਼ਮ ਨੂੰ ਸੋਮਵਾਰ ਨੂੰ Toowoomba Magistrates Court ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 1 ਅਕਤੂਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਅਦਾਲਤ ਵਿੱਚ ਉਹ ਚੁੱਪ ਰਿਹਾ। ਉਸ ਦੇ ਵਕੀਲ ਨੇ ਕਿਹਾ ਕਿ ਉਹ ਦੋਸ਼ਾਂ ਦਾ ਮੁਕਾਬਲਾ ਕਰੇਗਾ।

ਪੁਲਿਸ ਨੇ ਕਿਹਾ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਆਪਣ ਚਾਰ ਮਹੀਨੇ ਦੇ ਪੁੱਤਰ ਦੀ ਦੇਖਭਾਲ ਕਰ ਰਿਹਾ ਸੀ। Jana ਇੱਕ ਡਿਸਏਬਿਲਿਟੀ ਵਰਕਰ ਸੀ ਅਤੇ ਧਰਮਿੰਦਰ ਦੇ ਚਾਰ ਮਹੀਨੇ ਦੇ ਪੁੱਤਰ ਦੀ ਮਾਂ ਸੀ। ਉਸ ਦੀ ਮੌਤ ਨੇ ਸਥਾਨਕ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਜਾਨਾ ਨੂੰ ਮੰਗਲਵਾਰ ਰਾਤ ਮਾਰਿਆ ਗਿਆ ਅਤੇ ਉਸ ਦੀ ਕਾਰ ਰਾਹੀਂ ਉਸਦੀ ਲਾਸ਼ ਨੂੰ ਹਮਪਟਨ ਐਸਕ ਰੋਡ ਦੇ ਨੇੜੇ ਢਲਾਣ ਤੋਂ ਸੁੱਟਿਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ CCTV ਜਾਂ ਡੈਸ਼ਕੈਮ ਫੁਟੇਜ ਹੈ ਤਾਂ ਉਹ ਸਾਂਝਾ ਕਰਨ।

Share This Article
Leave a Comment

Leave a Reply

Your email address will not be published. Required fields are marked *