ਆਸਟ੍ਰੇਲੀਆ ’ਚ 235 ਮਿਲੀਅਨ ਡਾਲਰ ਦੇ ਸਰਕਾਰੀ ਭਲਾਈ ਘੁਟਾਲੇ ਦਾ ਪਰਦਾਫਾਸ਼, 5 ਗ੍ਰਿਫ਼ਤਾਰ

Sea7 Australia Team
2 Min Read

ਮੈੱਲਬਰਨ : Australian Federal Police (AFP) ਨੇ ਦੇਸ਼ ਭਰ ’ਚ ਕੀਤੀ ਗਈ ਇੱਕ ਵੱਡੀ ਛਾਪੇਮਾਰੀ ਤੋਂ ਬਾਅਦ ਸਰਕਾਰੀ ਭਲਾਈ ਏਜੰਸੀਆਂ ਨਾਲ 235 ਮਿਲੀਅਨ ਡਾਲਰ ਦੀ ਕਥਿਤ ਧੋਖਾਧੜੀ ਦੇ ਮਾਮਲੇ ’ਚ ਪੰਜ ਲੋਕਾਂ ਨੂੰ ਚਾਰਜ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਪੁਲਿਸ ਨੇ Melbourne, Sydney, Adelaide, NSW ਦੇ Central Coast ਅਤੇ ਪੇਂਡੂ Queensland ’ਚ 26 ਥਾਵਾਂ ‘ਤੇ ਛਾਪੇ ਮਾਰੇ ਹਨ। ਇਸ ਕਾਰਵਾਈ ਦੌਰਾਨ ਡਿਜੀਟਲ ਡਿਵਾਈਸ, ਦਸਤਾਵੇਜ਼, ਲੱਖਾਂ ਡਾਲਰ ਦੀ ਨਕਦੀ, ਚਾਂਦੀ ਅਤੇ ਗਹਿਣੇ ਜ਼ਬਤ ਕੀਤੇ ਗਏ ਹਨ।

ਪੁਲਿਸ ਅਨੁਸਾਰ, ਮੁਲਜ਼ਮਾਂ ਨੇ National Disability Insurance Agency (NDIA), Services Australia, Department of Veterans’ Affairs (DVA) ਅਤੇ Department of Education ਤੋਂ ਉਨ੍ਹਾਂ ਸੇਵਾਵਾਂ ਦੇ ਨਾਮ ‘ਤੇ ਫੰਡ ਹੜੱਪੇ ਜੋ ਕਦੇ ਦਿੱਤੀਆਂ ਹੀ ਨਹੀਂ ਗਈਆਂ। AFP Detective Acting Superintendent Stephen Raper ਨੇ ਕਿਹਾ ਕਿ ਸਰਕਾਰੀ ਏਜੰਸੀਆਂ ਨਾਲ ਧੋਖਾਧੜੀ ਕਰਨਾ ਸਿੱਧੇ ਤੌਰ ‘ਤੇ ਟੈਕਸਦਾਤਾਵਾਂ ਤੋਂ ਚੋਰੀ ਕਰਨ ਦੇ ਬਰਾਬਰ ਹੈ, ਜਦਕਿ NDIS Minister Jenny McAllister ਨੇ ਇਸ ਯੋਜਨਾ ਦੀ ਪਵਿੱਤਰਤਾ ਬਣਾਈ ਰੱਖਣ ‘ਤੇ ਜ਼ੋਰ ਦਿੱਤਾ।

ਗ੍ਰਿਫ਼ਤਾਰ ਵਿਅਕਤੀਆਂ ’ਚ ਇੱਕ ਮਹਿਲਾ NDIA ਕਰਮਚਾਰੀ ’ਤੇ 78 NDIS ਪਾਰਟੀਸੀਪੈਂਟਸ ਦੇ ਰਿਕਾਰਡ ਅਣਅਧਿਕਾਰਤ ਤੌਰ ’ਤੇ NDIS ਪ੍ਰਦਾਤਾਵਾਂ ਨਾਲ ਸਾਂਝੇ ਕਰਨ ਦਾ ਦੋਸ਼ ਹੈ। ਉਹ ਦਸੰਬਰ ’ਚ Adelaide Magistrates Court ’ਚ ਪੇਸ਼ ਹੋਵੇਗੀ। ਇਸ ਤੋਂ ਇਲਾਵਾ ਰੀਜਨਲ ਵਿਕਟੋਰੀਆ ਦੇ ਇੱਕ ਵਿਅਕਤੀ ਨੇ ਦੋ ਫਰਜ਼ੀ ਕਾਰੋਬਾਰ ਬਣਾ ਕੇ ਆਪਣੀ ਹੀ NDIS ਯੋਜਨਾ ’ਚੋਂ ਦੋ ਸਾਲਾਂ ਦੌਰਾਨ 700,000 ਡਾਲਰ ਦੀ ਠੱਗੀ ਮਾਰੀ। Sydney ਸਥਿਤ ਤਿੰਨ Chinese ਨਾਗਰਿਕਾਂ ਨੇ ਨਕਲੀ myGov ਵੈੱਬਸਾਈਟ ਰਾਹੀਂ Centrelink ਵੇਰਵੇ ਚੋਰੀ ਕਰ ਕੇ 3,000 ਤੋਂ ਵੱਧ ਲੈਣ-ਦੇਣ ਰਾਹੀਂ 2.5 ਮਿਲੀਅਨ ਡਾਲਰ ਚੋਰੀ ਕੀਤੇ।

ਪੁਲਿਸ 2019 ਤੋਂ $100 ਮਿਲੀਅਨ ਦੇ ਫੰਡਾਂ ਦਾ ਦਾਅਵਾ ਕਰਨ ਵਾਲੇ NDIS ਪ੍ਰੋਵਾਈਡਰਸ 83 ਮਿਲੀਅਨ ਡਾਲਰ ਦੇ ਬੋਗਸ ਦਾਅਵਿਆਂ ਵਾਲੇ Sydney ਸਿੰਡੀਕੇਟ ਅਤੇ DVA ਨਾਲ 29 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਵਾਲੇ ਇੱਕ 34 ਸਾਲ ਦੇ ਵਿਅਕਤੀ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ, DVA ਨਾਲ 140,000 ਡਾਲਰ ਦੀ ਠੱਗੀ ਮਾਰਨ ਵਾਲੇ Perth ਦੇ ਇੱਕ ਕਸਰਤ ਫਿਜ਼ੀਓਲੋਜਿਸਟ ਨੂੰ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *