ਵਿਦੇਸ਼ੀ ਧਰਤੀ ’ਤੇ ਆ ਕੇ ਚਮਕਿਆ ਇੰਡੀਅਨ ਜੋੜਾ, ਆਸਟ੍ਰੇਲੀਆ ਦੀ ਸੁਰੱਖਿਆ ’ਚ ਪਾ ਰਹੇ ਨੇ ਅਹਿਮ ਯੋਗਦਾਨ

Sea7 Australia Team
2 Min Read
  • ਸਾਰਜੈਂਟ ਅਮਿਤ ਜਿੰਦਲ ਅਤੇ ਪਤਨੀ ਤਨੂ ਜਿੰਦਲ ਬਣੇ Australian Defence Force ਦਾ ਹਿੱਸਾ
  • ਦੇਸ਼ ਸੇਵਾ ਬਣਿਆ ਘਰ ਦਾ ਸਾਂਝਾ ਮਿਸ਼ਨ, ਕਰਮਭੂਮੀ ਦਾ ਕਰਜ਼ ਉਤਾਰਨ ਦਾ ਜਜ਼ਬਾ

ਮੈੱਲਬਰਨ : ਇੰਡੀਆ ਤੋਂ ਮਾਇਗਰੇਟ ਕਰ ਕੇ ਆਸਟ੍ਰੇਲੀਆ ਗਏ ਸਾਰਜੈਂਟ ਅਮਿਤ ‘ਸੰਨੀ’ ਜਿੰਦਲ ਅਤੇ ਉਨ੍ਹਾਂ ਦੀ ਪਤਨੀ ਤਨੂ ਜਿੰਦਲ ਅੱਜ Australian Defence Force (ADF) ਨਾਲ ਜੁੜ ਕੇ ਦੇਸ਼ ਦੀ ਸੁਰੱਖਿਆ ’ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਸਾਰਜੈਂਟ ਅਮਿਤ ‘ਸੰਨੀ’ ਜਿੰਦਲ ਲਈ ਆਸਟ੍ਰੇਲੀਅਨ ਡਿਫੈਂਸ ਫੋਰਸ ’ਚ ਸ਼ਾਮਲ ਹੋਣਾ ਸਿਰਫ਼ ਇੱਕ ਨੌਕਰੀ ਜਾਂ ਕਰੀਅਰ ਨਹੀਂ ਸੀ, ਸਗੋਂ ਉਸ ਮੁਲਕ ਦਾ ਕਰਜ਼ ਉਤਾਰਨ ਦਾ ਇੱਕ ਜ਼ਰੀਆ ਸੀ, ਜਿਸ ਨੇ ਉਨ੍ਹਾਂ ਨੂੰ ਸਥਿਰਤਾ, ਉੱਚ ਸਿੱਖਿਆ ਅਤੇ ਅੱਗੇ ਵਧਣ ਦੇ ਸੁਨਹਿਰੀ ਮੌਕੇ ਪ੍ਰਦਾਨ ਕੀਤੇ।

ਖ਼ਾਸ ਗੱਲ ਇਹ ਹੈ ਕਿ ਦੇਸ਼ ਸੇਵਾ ਦਾ ਇਹ ਜਜ਼ਬਾ ਹੁਣ ਉਨ੍ਹਾਂ ਦੇ ਘਰ ਦਾ ਸਾਂਝਾ ਮਿਸ਼ਨ ਬਣ ਚੁੱਕਾ ਹੈ। ਉਨ੍ਹਾਂ ਦੇ ਤਜਰਬੇ ਤੋਂ ਪ੍ਰੇਰਿਤ ਹੋ ਕੇ, ਇੰਡੀਆ ਤੋਂ ਆਈ ਉਨ੍ਹਾਂ ਦੀ ਪਤਨੀ ਤਨੂ ਜਿੰਦਲ ਨੇ ਵੀ ਹਾਲ ਹੀ ’ਚ Australian Public Service ਦੇ ਕਰਮਚਾਰੀ ਵਜੋਂ ਡਿਫੈਂਸ ’ਚ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਉਹ ਇੱਕ ਅਜਿਹੀ ਸੰਸਥਾ ਦਾ ਹਿੱਸਾ ਬਣਨਾ ਚਾਹੁੰਦੇ ਸਨ ਜੋ ਸਿੱਧੇ ਤੌਰ ’ਤੇ ਆਸਟ੍ਰੇਲੀਆ ਦੀ ਸੁਰੱਖਿਆ ਅਤੇ ਸ਼ਾਂਤੀ ’ਚ ਯੋਗਦਾਨ ਪਾਉਂਦੀ ਹੈ। ਸਾਰਜੈਂਟ ਅਮਿਤ ‘ਸੰਨੀ’ ਜਿੰਦਲ ਡਿਫੈਂਸ ਦੇ Personnel Administration ਵਿਭਾਗ ’ਚ ਸੇਵਾ ਨਿਭਾਉਂਦੇ ਹਨ, ਜਿੱਥੇ ਉਹ ਫੌਜ ਦੀ ਕਾਰਜਸ਼ਕਤੀ ਦਾ ਸਮਰਥਨ ਕਰਦੇ ਹਨ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਕੰਮ ਕਰ ਕੇ ਆਪਣੀ ਪੇਸ਼ੇਵਰ ਸਮਰੱਥਾ ਨੂੰ ਹੋਰ ਨਿਖਾਰਿਆ ਹੈ। ਉਨ੍ਹਾਂ ਅਨੁਸਾਰ, ਡਿਫੈਂਸ ’ਚ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੀ ਸ਼ਮੂਲੀਅਤ ਇਸ ਸੰਸਥਾ ਦੀ ਸਭ ਤੋਂ ਵੱਡੀ ਤਾਕਤ ਹੈ।

ਸਾਰਜੈਂਟ ਅਮਿਤ ‘ਸੰਨੀ’ ਜਿੰਦਲ ਨੇ ਦੱਸਿਆ ਕਿ ਡਿਫੈਂਸ ਵੱਲੋਂ ਕਰਮਚਾਰੀਆਂ ਨੂੰ ਚੰਗੀ ਤਨਖਾਹ, ਸਿਹਤ ਸਹੂਲਤਾਂ, ਉੱਚ ਸਿੱਖਿਆ ਲਈ ਵਿੱਤੀ ਮਦਦ ਅਤੇ ਪਰਿਵਾਰਕ ਭਲਾਈ ਯੋਜਨਾਵਾਂ ਦਿੱਤੀਆਂ ਜਾਂਦੀਆਂ ਹਨ, ਜੋ ਕਿ ਇੱਕ ਬਿਹਤਰੀਨ ਭਵਿੱਖ ਬਣਾਉਣ ’ਚ ਮਦਦਗਾਰ ਸਾਬਤ ਹੁੰਦੀਆਂ ਹਨ। ਜਿੰਦਲ ਪਰਿਵਾਰ ਦੀ ਇਹ ਪ੍ਰਾਪਤੀ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

Share This Article
Leave a Comment

Leave a Reply

Your email address will not be published. Required fields are marked *