RBA ਵੱਲੋਂ cash rate ਵਧਾਉਣ ਮਗਰੋਂ ਆਸਟ੍ਰੇਲੀਆ ਦੇ ਬੈਂਕਾਂ ਨੇ ਵਾਧਾ ਲੋਕਾਂ ਸਿਰ ਪਾਇਆ

Sea7 Australia Team
3 Min Read
  • ਸਾਰੇ ਵੱਡੇ ਬੈਂਕਾਂ ਦੇ ਵੇਰੀਏਬਲ ਹੋਮ ਲੋਨ ਵਿਆਜ ਰੇਟਾਂ ’ਚ 0.25% ਦਾ ਵਾਧਾ
  • ਵਿੱਤੀ ਸੰਕਟ ਦਾ ਸਾਹਮਣਾ ਕਰਨ ਵਾਲੇ ਕਸਟਮਰਜ਼ ਨੂੰ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ

ਮੈੱਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਬੈਂਕਾਂ ਨੇ RBA (Reserve Bank of Australia) ਵੱਲੋਂ cash rate ਵਧਾਉਣ ਦੇ ਫੈਸਲੇ ਤੋਂ ਬਾਅਦ ਆਪਣੇ mortgage ਅਤੇ savings accounts ਦੀਆਂ ਵਿਆਜ ਦਰਾਂ ’ਚ ਵਾਧਾ ਕਰ ਦਿੱਤਾ ਹੈ। RBA ਨੇ ਦੇਸ਼ ’ਚ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ cash rate ਨੂੰ ਵਧਾ ਕੇ 4.85 ਫੀਸਦੀ ਕਰ ਦਿੱਤਾ ਹੈ, ਜੋ ਕਿ ਪਿਛਲੇ 18 ਸਾਲਾਂ ’ਚ ਸਭ ਤੋਂ ਉੱਚਾ ਪੱਧਰ ਹੈ।

RBA ਦੇ ਗਵਰਨਰ Michele Bullock ਨੇ ਕਿਹਾ ਕਿ ਇਸ ਸਖ਼ਤ ਕਦਮ ਨਾਲ ਲੋਕਾਂ ਨੂੰ ਆਰਥਿਕ ਤੰਗੀ ਦਾ ਅਹਿਸਾਸ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਖਰਚੇ ਵਧਣਗੇ ਅਤੇ ਆਮਦਨ ਉਸ ਰਫ਼ਤਾਰ ਨਾਲ ਨਹੀਂ ਵਧੇਗੀ। ਇਸ ਐਲਾਨ ਤੋਂ ਤੁਰੰਤ ਬਾਅਦ Macquarie Bank ਨੇ ਸਭ ਤੋਂ ਪਹਿਲਾਂ ਆਪਣੇ variable-rate home loans ’ਚ 0.25 ਫੀਸਦੀ ਦਾ ਵਾਧਾ ਕੀਤਾ, ਜੋ ਕਿ 19 ਨਵੰਬਰ ਤੋਂ ਲਾਗੂ ਹੋਵੇਗਾ। ਇਸ ਤੋਂ ਅਗਲੇ ਦਿਨ, ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ, ANZ, Westpac, NAB, ਅਤੇ CBA ਨੇ ਵੀ ਆਪਣੇ ਕਸਟਮਰਜ਼ ਲਈ 0.25 ਫੀਸਦੀ ਵਾਧੇ ਦਾ ਐਲਾਨ ਕਰ ਦਿੱਤਾ। ਇਨ੍ਹਾਂ ਬੈਂਕਾਂ ਦੀਆਂ ਨਵੀਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਜਾਣਗੀਆਂ।

ANZ ਦੇ ਬਿਆਨ ਅਨੁਸਾਰ, ਇਸ 0.25 ਫੀਸਦੀ ਦੇ ਵਾਧੇ ਨਾਲ 500,000 ਡਾਲਰ ਦੇ variable home loan ਵਾਲੇ ਗਾਹਕਾਂ ਦੀ ਮਹੀਨਾਵਾਰ ਕਿਸ਼ਤ ’ਚ ਲਗਭਗ 79 ਡਾਲਰ ਦਾ ਵਾਧਾ ਹੋ ਜਾਵੇਗਾ। Westpac ਦੀ ਚੀਫ ਐਗਜ਼ੀਕਿਊਟਿਵ Carolyn McCann ਨੇ ਦੱਸਿਆ ਕਿ ਜ਼ਿਆਦਾਤਰ ਗਾਹਕ ਆਪਣੀਆਂ ਕਿਸ਼ਤਾਂ ਦੇ ਮਾਮਲੇ ’ਚ ਅੱਗੇ ਚੱਲ ਰਹੇ ਹਨ, ਜੋ ਕਿ ਇੱਕ ਚੰਗੀ ਗੱਲ ਹੈ। ਸਾਰੇ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਉਹ ਤੁਰੰਤ ਬੈਂਕ ਨਾਲ ਸੰਪਰਕ ਕਰੇ। ਦੂਜੇ ਪਾਸੇ, ਇਸ ਫੈਸਲੇ ਨਾਲ savings accounts ਵਾਲੇ ਗਾਹਕਾਂ ਨੂੰ ਵੱਧ ਵਿਆਜ ਦਾ ਫਾਇਦਾ ਹੋਣ ਦੀ ਵੀ ਉਮੀਦ ਹੈ। ਪਰ ਬੈਂਕ ਅਕਸਰ ਸੇਵਿੰਗ ਵਿਆਜ ਰੇਟ ਵਧਾਉਣ ’ਚ ਸੁਸਤ ਹੁੰਦੇ ਹਨ। ਕਿਉਂਕਿ ਬੈਂਕਾਂ ਵੱਲੋਂ ਉੱਚੀਆਂ ਦਰਾਂ ਦਾ ਫਾਇਦਾ ਲੈਣ ਲਈ ਕਈ ਸਖ਼ਤ ਸ਼ਰਤਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਨਾ ਕਰਨ ‘ਤੇ ਗਾਹਕਾਂ ਨੂੰ ਮਹਿਜ਼ 0.10 ਫੀਸਦੀ ਦਾ ਬੇਸਿਕ ਵਿਆਜ ਹੀ ਮਿਲੇਗਾ। ਲੋਕਾਂ ਨੂੰ ਹੁਣ ਆਪਣੇ ਘਰੇਲੂ ਬਜਟ ਨੂੰ ਲੈ ਕੇ ਵਧੇਰੇ ਸਾਵਧਾਨੀ ਵਰਤਣੀ ਪਵੇਗੀ।

Share This Article
Leave a Comment

Leave a Reply

Your email address will not be published. Required fields are marked *