ਆਸਟ੍ਰੇਲੀਆ ’ਚ ਪ੍ਰਾਪਰਟੀ ਬਾਜ਼ਾਰ ਨੂੰ ਵੱਡਾ ਝਟਕਾ, ਔਕਸ਼ਨ ਰੇਟ ਕੋਰੋਨਾ ਕਾਲ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ’ਚ ਪ੍ਰਾਪਰਟੀ ਨਿਲਾਮੀ (auction clearance rates) ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਅਪ੍ਰੈਲ 2020 (ਕੋਰੋਨਾ ਮਹਾਮਾਰੀ ਦੀ ਸ਼ੁਰੂਆਤ) ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਪ੍ਰਮੁੱਖ ਸ਼ਹਿਰਾਂ ’ਚ ਨਿਲਾਮੀ ਕਲੀਅਰੈਂਸ ਰੇਟ ਪਹਿਲੀ ਵਾਰ 50 ਫੀਸਦੀ ਤੋਂ ਹੇਠਾਂ ਡਿੱਗ ਕੇ 47 ਫੀਸਦੀ ’ਤੇ ਆ ਗਈ ਹੈ।

ਪ੍ਰਾਪਰਟੀ ਜਾਣਕਾਰੀ ਪ੍ਰਦਾਨ ਕਰਨ ਵਾਲੀ ਕੰਪਨੀ Cotality ਦੇ ਰਿਸਰਚ ਡਾਇਰੈਕਟਰ Tim Lawless ਅਨੁਸਾਰ, ਅੰਤਿਮ ਅੰਕੜੇ ਸੋਧੇ ਜਾਣ ਤੋਂ ਬਾਅਦ ਇਹ ਦਰ ਹੋਰ ਵੀ ਹੇਠਾਂ (low-to-mid 40%) ਜਾ ਸਕਦੀ ਹੈ। ਸਭ ਤੋਂ ਮਾੜਾ ਅਸਰ Sydney ’ਚ ਦੇਖਣ ਨੂੰ ਮਿਲਿਆ, ਜਿੱਥੇ 645 ਵਿੱਚੋਂ ਸਿਰਫ਼ 225 ਨਿਲਾਮੀਆਂ ਹੀ ਸਫ਼ਲ ਰਹੀਆਂ ਅਤੇ 166 ਨਿਲਾਮੀਆਂ ਨੂੰ ਬਾਜ਼ਾਰ ਵਿੱਚੋਂ ਵਾਪਸ ਲੈ ਲਿਆ ਗਿਆ।

Tim Lawless ਨੇ ਦੱਸਿਆ ਕਿ ਵਧਦੀਆਂ ਵਿਆਜ ਦਰਾਂ, ਮਹਿੰਗਾਈ, ਅਤੇ ਖਰੀਦਦਾਰਾਂ ’ਚ ਘਟਦੇ ਭਰੋਸੇ ਕਾਰਨ ਇਹ ਮੰਦੀ ਆਈ ਹੈ। ਇਸ ਤੋਂ ਇਲਾਵਾ, ਹਾਲੀਆ ਬਜਟ ’ਚ negative gearing ਅਤੇ capital gains tax ਦੇ ਨਿਯਮਾਂ ਵਿੱਚ ਕੀਤੇ ਬਦਲਾਅ ਵੀ ਇਸ ਗਿਰਾਵਟ ਦਾ ਵੱਡਾ ਕਾਰਨ ਹਨ। ਹਾਲਾਂਕਿ Reserve Bank ਨੇ ਵਿਆਜ ਰੇਟ ਨੂੰ 4.35 ਫੀਸਦੀ ’ਤੇ ਸਥਿਰ ਰੱਖਿਆ ਹੈ, ਪਰ ਮਾਰਕੀਟ ਦੀ ਰਫ਼ਤਾਰ ਪਹਿਲਾਂ ਹੀ ਮੱਠੀ ਪੈ ਚੁੱਕੀ ਹੈ।

ਮਾਹਰਾਂ ਮੁਤਾਬਕ, ਹੁਣ ਬਾਜ਼ਾਰ ਵਿੱਚ ਪ੍ਰਾਪਰਟੀ ਜ਼ਿਆਦਾ ਹੋਣ ਕਾਰਨ ਇਹ ਪੂਰੀ ਤਰ੍ਹਾਂ ‘buyers’ market’ ਬਣ ਚੁੱਕੀ ਹੈ, ਜਿਸ ਨਾਲ ਖਰੀਦਦਾਰਾਂ ਨੂੰ ਬਿਹਤਰ ਡੀਲ ਕਰਨ ਦਾ ਮੌਕਾ ਮਿਲੇਗਾ। ਸਿਡਨੀ ਅਤੇ ਮੈਲਬਰਨ ’ਚ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ, ਜਦਕਿ ਐਡੀਲੇਡ, ਬ੍ਰਿਸਬੇਨ ਅਤੇ ਪਰਥ ’ਚ ਵੀ ਘਰਾਂ ਦੀਆਂ ਕੀਮਤਾਂ ਵਧਣ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ ਹੈ।

Share This Article
Leave a Comment

Leave a Reply

Your email address will not be published. Required fields are marked *