ਆਸਟ੍ਰੇਲੀਆ ਅਤੇ ਕੈਨੇਡਾ ਵਿਚਾਲੇ 2.5 ਬਿਲੀਅਨ ਡਾਲਰ ਦਾ ਇਤਿਹਾਸਕ ਰੱਖਿਆ ਸਮਝੌਤਾ ਸਹੀਬੱਧ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਅਤੇ ਕੈਨੇਡਾ ਵਿਚਾਲੇ ਇੱਕ ਇਤਿਹਾਸਕ 2.5 ਬਿਲੀਅਨ ਡਾਲਰ ਦਾ ਰੱਖਿਆ ਸਮਝੌਤਾ ਸਹੀਬੱਧ ਹੋਇਆ ਹੈ। ਇਸ ਡੀਲ ਤਹਿਤ ਕੈਨੇਡਾ, ਆਸਟ੍ਰੇਲੀਆ ਤੋਂ ਉਸ ਦਾ ਬੇਹੱਦ ਆਧੁਨਿਕ ਅਤੇ ਸ਼ਕਤੀਸ਼ਾਲੀ over-the-horizon radar system ਖਰੀਦੇਗਾ। ਇਹ ਆਸਟ੍ਰੇਲੀਆ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਰੱਖਿਆ ਨਿਰਯਾਤ (defence export) ਡੀਲ ਹੈ।

ਕੈਨੇਡਾ ਇਸ ਅਧੁਨਿਕ ਰੱਖਿਆ ਪ੍ਰਣਾਲੀ ਦੀ ਵਰਤੋਂ ਆਪਣੇ Arctic ਖੇਤਰ ਦੀ ਨਿਗਰਾਨੀ ਕਰਨ ਲਈ ਕਰੇਗਾ। ਇਹ ਨਵਾਂ ਸਿਸਟਮ ਆਸਟ੍ਰੇਲੀਆ ਦੇ ਮਸ਼ਹੂਰ JORN radar ਨੈੱਟਵਰਕ ’ਤੇ ਅਧਾਰਤ ਹੋਵੇਗਾ, ਜੋ ਪਿਛਲੇ 40 ਸਾਲਾਂ ਤੋਂ ਆਸਟ੍ਰੇਲੀਅਨ ਸਰਹੱਦਾਂ ਦੀ ਸੁਰੱਖਿਆ ਕਰ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਇਸ ਪ੍ਰੋਜੈਕਟ ਲਈ ਕੁੱਲ 6.5 ਬਿਲੀਅਨ ਡਾਲਰ ਦਾ ਬਜਟ ਰੱਖਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵਧਾਇਆ ਜਾ ਸਕਦਾ ਹੈ। ਇਹ ਪ੍ਰੋਜੈਕਟ ਪ੍ਰਮੁੱਖ ਡਿਫੈਂਸ ਕੰਪਨੀ BAE Systems ਵੱਲੋਂ ਤਿਆਰ ਕੀਤਾ ਜਾਵੇਗਾ।

ਆਸਟ੍ਰੇਲੀਆ ਦੇ ਰੱਖਿਆ ਮੰਤਰੀ Richard Marles ਨੇ ਕਿਹਾ ਕਿ ਇਹ ਤਕਨਾਲੋਜੀ ਬੇਹੱਦ ਸੰਵੇਦਨਸ਼ੀਲ ਹੈ ਅਤੇ ਇਹ ਡੀਲ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਕੈਨੇਡਾ ਦੇ ਡਿਫੈਂਸ ਪ੍ਰੋਕਿਓਰਮੈਂਟ ਸੈਕਟਰੀ Stephen Fuhr ਨੇ ਆਸਟ੍ਰੇਲੀਆ ਦੇ Ghost Bat ਡਰੋਨ ਵਿੱਚ ਵੀ ਗਹਿਰੀ ਦਿਲਚਸਪੀ ਦਿਖਾਈ ਹੈ, ਜੋ ਕਿ F-35 ਵਰਗੇ ਲੜਾਕੂ ਜਹਾਜ਼ਾਂ ਨਾਲ ਮਿਲ ਕੇ ਕੰਮ ਕਰਨ ਦੇ ਸਮਰੱਥ ਹੈ।

Share This Article
Leave a Comment

Leave a Reply

Your email address will not be published. Required fields are marked *