ਆਸਟ੍ਰੇਲੀਆ ’ਚ skilled visa ਲਈ ਨਰਸਾਂ ਅਤੇ ਟੀਚਰਜ਼ ਨੂੰ ਕਰਨੀ ਪੈ ਰਹੀ 12-12 ਮਹੀਨੇ ਦੀ ਉਡੀਕ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਸਰਕਾਰ ਵੱਲੋਂ ਨਵੇਂ skilled visa ਨਿਯਮ ਲਾਗੂ ਕੀਤੇ ਜਾਣ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਸਕਿੱਲਡ ਵਰਕਰਜ਼, ਖਾਸ ਕਰਕੇ ਨਰਸਾਂ ਅਤੇ ਟੀਚਰਾਂ ਲਈ ਮੁਸ਼ਕਲਾਂ ਵੱਧ ਗਈਆਂ ਹਨ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਨਵੇਂ ਹੁਕਮਾਂ ਮੁਤਾਬਕ, ਆਫਸ਼ੋਰ (ਵਿਦੇਸ਼ ਤੋਂ ਅਪਲਾਈ ਕਰਨ ਵਾਲੇ) ਬਿਨੈਕਾਰਾਂ ਨੂੰ ਹੁਣ ਆਪਣੇ ਵੀਜ਼ੇ ਲਈ 12 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ।

ਨਵੀਂ ਪ੍ਰਾਥਮਿਕਤਾ ਸੂਚੀ ਦੇ ਤਹਿਤ:

  • ਪਹਿਲ: ਦੇਸ਼ ’ਚ ਪਹਿਲਾਂ ਤੋਂ ਮੌਜੂਦ (ਆਨਸ਼ੋਰ) ਅਤੇ ਵਿਦੇਸ਼ੀ ਮੂਲ ਦੇ ਡਿਫੈਂਸ ਤੇ ਕਾਨੂੰਨ ਲਾਗੂ ਕਰਨ ਵਾਲੇ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ।
  • ਆਨਸ਼ੋਰ ਵਰਕਰ: ਆਸਟ੍ਰੇਲੀਆ ’ਚ ਪਹਿਲਾਂ ਤੋਂ ਰਹਿ ਰਹੇ ਕੰਸਟ੍ਰਕਸ਼ਨ, ਹੈਲਥਕੇਅਰ ਅਤੇ ਟੀਚਿੰਗ ਖੇਤਰ ਦੇ ਕਾਮੇ ਅਗਲੀ ਤਰਜੀਹ ਵਿੱਚ ਹਨ।
  • ਵਿਦੇਸ਼ੀ ਐਪਲੀਕੈਂਟ: ਰੱਖਿਆ ਖੇਤਰ ਤੋਂ ਬਾਹਰਲੇ ਸਾਰੇ ਵਿਦੇਸ਼ੀ ਸਕਿੱਲਡ ਵਰਕਰਾਂ ਦੀਆਂ ਅਰਜ਼ੀਆਂ ਨੂੰ ਕਤਾਰ ਵਿੱਚ ਸਭ ਤੋਂ ਪਿੱਛੇ ਧੱਕ ਦਿੱਤਾ ਗਿਆ ਹੈ।

ਕਾਰੋਬਾਰੀ ਸੰਸਥਾਵਾਂ ਨੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ। ਆਸਟ੍ਰੇਲੀਅਨ ਇੰਡਸਟਰੀ ਗਰੁੱਪ ਅਨੁਸਾਰ ਸਰਕਾਰ ਦਾ ਇਹ ਫੈਸਲਾ ਕਾਰੋਬਾਰਾਂ ਅਤੇ ਲੋੜੀਂਦੀਆਂ ਸੇਵਾਵਾਂ ‘ਤੇ ਭਾਰੀ ਪਵੇਗਾ। ਸਰਕਾਰ ਦਾ ਮੁੱਖ ਮਕਸਦ ਦੇਸ਼ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ (Net Overseas Migration) ਨੂੰ ਘਟਾ ਕੇ 2028 ਤੱਕ 2,25,000 ’ਤੇ ਲਿਆਉਣਾ ਹੈ, ਜਿਸ ਕਾਰਨ ਵਿਦੇਸ਼ੀ ਵੀਜ਼ਾ ਪ੍ਰਕਿਰਿਆ ਦੀ ਰਫ਼ਤਾਰ ਮੱਠੀ ਕੀਤੀ ਗਈ ਹੈ।

Share This Article
Leave a Comment

Leave a Reply

Your email address will not be published. Required fields are marked *