ਐਡੀਲੇਡ ਦੇ ਗੁਰਦੁਆਰਾ ਸਾਹਿਬ ’ਚ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਸਾਨੇ ਗਏ ਸਰੂਪਾਂ ਦਾ ਅੰਤਿਮ ਸੰਸਕਾਰ

Sea7 Australia Team
2 Min Read

ਐਡੀਲੇਡ : ਸਿੱਖ ਸੰਗਤ ਲਈ ਐਡੀਲੇਡ ਵਿੱਚ ਸ਼ੁੱਕਰਵਾਰ ਦਾ ਦਿਨ ਬਹੁਤ ਹੀ ਦੁਖਦਾਈ ਸੀ। ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਸਬਅਰਬ ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ’ਚ ਅੱਗ ਲੱਗਣ ਦੀ ਵਾਪਰੀ ਦਰਦਨਾਕ ਦੁਰਘਟਨਾ ਵਿਚ ਨੁਕਸਾਨੇ ਗਏ ਗੁਰੂ ਸਾਹਿਬ ਦੇ 4 ਸਰੂਪਾਂ, 12 ਪੋਥੀ ਸਾਹਿਬਾਨ, 70 ਦੇ ਕਰੀਬ ਗੁਟਕਾ ਸਾਹਿਬਾਨ ਅਤੇ ਹੋਰ ਧਾਰਮਿਕ ਸਮੱਗਰੀ ਅਤੇ ਸ਼ਸਤਰਾਂ ਦਾ ਅੰਗੀਠਾ ਤਿਆਰ ਕਰ ਕੇ ਅੰਤਿਮ ਸੰਸਕਾਰ ਕੀਤਾ ਗਿਆ। ਸੰਗਤ ਦੀ ਹਰ ਅੱਖ ਨਮ ਸੀ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਥਾਪਿਤ ਕਮੇਟੀ ਦੀ ਦੇਖਰੇਖ ’ਚ ਸਿੱਖ ਰਹਿਤ ਮਰਿਆਦਾ ਅਨੁਸਾਰ ਸਾਰੀ ਕਾਰਵਾਈ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੀ ਗਈ ਦਲਜੀਤ ਸਿੰਘ (ਨਿਊਜ਼ੀਲੈਡ), ਮਨਦੀਪ ਸਿੰਘ (ਪਰਥ), ਰਵੀਇੰਦਰ ਸਿੰਘ (ਮੈਲਬਰਨ), ਪ੍ਰੀਤਮ ਸਿੰਘ (ਮੈਲਬਰਨ), ਕਰਮਜੀਤ ਸਿੰਘ (ਨਿਊਜ਼ੀਲੈਡ), ਗੁਰਿੰਦਰਜੀਤ ਸਿੰਘ (ਐਡੀਲੇਡ) ਅਤੇ ਜਗਦੀਪ ਸਿੰਘ (ਮੈਲਬਰਨ) ਵਾਲੀ ਜਾਂਚ ਕਮੇਟੀ ਵਲੋਂ ਜਾਰੀ ਬਿਆਨ ਅਨੁਸਾਰ ਅੱਧੀ ਰਾਤ ਤੱਕ ਬੈਠ ਕੇ ਫਾਇਰ ਬਰੀਗੇਡ, ਪ੍ਰਬੰਧਕਾਂ, ਸੇਵਾਦਾਰਾਂ, ਸੰਗਤਾਂ ਦੇ ਬਿਆਨ ਦਰਜ ਕੀਤੇ ਅਤੇ ਘਟਨਾ ਸਥਾਨ ਦਾ ਕਈ ਵਾਰ ਜਾਇਜ਼ਾ ਲੈ ਕੇ ਜਾਂਚ ਰਿਪੋਰਟ ਤਿਆਰ ਕੀਤੀ ਗਈ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣ ਉਪਰੰਤ ਐਤਵਾਰ ਨੂੰ ਭੋਗ ਉਪਰੰਤ ਸੰਗਤ ਲਈ ਵੀ ਜਾਰੀ ਕੀਤੀ ਜਾਵੇਗੀ। ਅਗਲੇਰੀ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੀਤੀ ਜਾਵੇਗੀ। ਜਾਂਚ ਕਮੇਟੀ ਨੇ ਸੰਗਤ ਨੂੰ ਆਪਸੀ ਪਿਆਰ ਅਤੇ ਸਤਿਕਾਰਤ ਭਾਵਨਾ ਬਣਾਈ ਰੱਖਣ ਲਈ ਬੇਨਤੀ ਕੀਤੀ ਗਈ।

ਅੱਗ ਦੀ ਘਟਨਾ ਵਿੱਚ ਕੋਈ ਬਾਹਰੀ ਦਖਲ ਨਹੀਂ ਪਾਇਆ ਗਿਆ ਅਤੇ ਅੱਗ ਦੇ ਸੰਭਾਵਿਤ ਕਾਰਨਾਂ ਦਾ ਰਿਪੋਰਟ ਵਿੱਚ ਜਾਂਚ ਮੁਤਾਬਿਕ ਦਰਜ ਕੀਤਾ ਗਿਆ ਹੈ। ਜਾਂਚ ਕਮੇਟੀ ਗੁਰਦੁਆਰਾ ਖ਼ਾਲਸਾ ਛਾਉਣੀ (ਟੂ ਵੇਲਜ਼) ’ਚ ਐਤਵਾਰ ਭੋਗ ਉਪਰੰਤ ਜਾਂਚ ਰਿਪੋਰਟ ਜਾਰੀ ਕਰੇਗੀ ਅਤੇ ਨਿਊਜ਼ੀਲੈਡ ਤੋਂ ਸ਼ਾਮਿਲ ਦੋਵੇਂ ਮੈਂਬਰ ਸਸਕਾਰ ਦੀਆਂ ਰਸਮਾਂ ਉਪਰੰਤ ਵਾਪਿਸ ਜਾਣ ਕਾਰਨ ਬਾਕੀ ਦੇ ਮੈਂਬਰ ਐਤਵਾਰ ਨੂੰ ਪੜ੍ਹ ਕੇ ਸੁਣਾਉਣਗੇ।

ਐਡੀਲੇਡ

TAGGED:
Share This Article
Leave a Comment

Leave a Reply

Your email address will not be published. Required fields are marked *