Anthropic ਦੇ AI Claude ਨੇ ਟੈਸਟਿੰਗ ਦੌਰਾਨ 3 ਸੰਸਥਾਵਾਂ ਦੇ ਸਿਸਟਮ ਕੀਤੇ ਹੈਕ

Sea7 Australia Team
2 Min Read

ਮੈਲਬਰਨ : AI ਦੀਆਂ ਵਧਦੀਆਂ ਸਮਰੱਥਾਵਾਂ ਨਾਲ ਨਵੇਂ ਸਾਈਬਰ ਖਤਰੇ ਪੈਦਾ ਹੋ ਰਹੇ ਹਨ, ਜਿਸ ਲਈ ਭਵਿੱਖ ਵਿੱਚ ਵਧੇਰੇ ਸਖ਼ਤ ਕੰਟਰੋਲ ਅਤੇ ਸੁਰੱਖਿਆ ਦੀ ਲੋੜ ਹੈ। ਹੁਣ ਇੱਕ ਵੱਡੇ ਸੁਰੱਖਿਆ ਖੁਲਾਸੇ ’ਚ, Anthropic ਨੇ ਦੱਸਿਆ ਹੈ ਕਿ ਉਸ ਦੇ AI ਮਾਡਲ Claude ਨੇ ਟੈਸਟਿੰਗ ਦੌਰਾਨ ਗਲਤੀ ਨਾਲ ਤਿੰਨ ਵੱਖ-ਵੱਖ ਸੰਸਥਾਵਾਂ ਦੇ ਸਿਸਟਮਾਂ ਤੱਕ unauthorized access ਹਾਸਲ ਕਰ ਲਈ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਹੈਕ ਕਰ ਲਿਆ।

ਇਹ ਖੁਲਾਸਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਹੋਰ Artificial Intelligence ਕੰਪਨੀ OpenAI ਨੇ Hugging Face ’ਤੇ ਹੋਏ ਇੱਕ ਹੈਕਿੰਗ ਹਮਲੇ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ Anthropic ਨੇ ਆਪਣੇ 1,41,006 ਸਾਈਬਰ ਸੁਰੱਖਿਆ ਇਵੈਲੂਏਸ਼ਨਾਂ ਦੀ ਜਾਂਚ ਸ਼ੁਰੂ ਕੀਤੀ।

Anthropic ਦੇ ਅਨੁਸਾਰ, ਇਹ ਘਟਨਾ capture the flag ਨਾਮਕ ਸਾਈਬਰ ਟੈਸਟ ਦੌਰਾਨ ਵਾਪਰੀ। ਟੈਸਟਿੰਗ ਵਾਤਾਵਰਣ ਵਿੱਚ ਇੱਕ misconfiguration ਕਾਰਨ ਮਾਡਲ ਇੰਟਰਨੈੱਟ ਨਾਲ ਜੁੜ ਗਏ, ਜਦੋਂ ਕਿ ਇਨ੍ਹਾਂ ਨੂੰ ਇੰਟਰਨੈੱਟ ਤੋਂ ਦੂਰ ਰੱਖਿਆ ਜਾਣਾ ਸੀ। ਕੰਪਨੀ ਦੀ ਮੁਲਾਂਕਣ ਭਾਈਵਾਲ Irregular ਨਾਲ ਹੋਈ ਗਲਤਫਹਿਮੀ ਕਾਰਨ ਸਿਸਟਮ ਪਬਲਿਕ ਇੰਟਰਨੈੱਟ ਨਾਲ ਕਨੈਕਟਡ ਰਹਿ ਗਏ।

ਇਸ ਘਟਨਾ ਵਿੱਚ Claude Opus 4.7, Claude Mythos 5 ਅਤੇ ਇੱਕ ਇੰਟਰਨਲ ਰਿਸਰਚ ਮਾਡਲ ਸ਼ਾਮਲ ਸਨ। Claude ਨੇ ਕਮਜ਼ੋਰ ਪਾਸਵਰਡਾਂ ਅਤੇ unauthenticated endpoints ਦਾ ਫਾਇਦਾ ਉਠਾ ਕੇ ਇਨ੍ਹਾਂ ਸਿਸਟਮਾਂ ਨੂੰ ਹੈਕ ਕੀਤਾ। ਪ੍ਰਭਾਵਿਤ ਤਿੰਨ ਸੰਸਥਾਵਾਂ ਵਿੱਚੋਂ ਦੋ ਨੂੰ Anthropic ਵੱਲੋਂ ਸੂਚਿਤ ਕੀਤੇ ਜਾਣ ਤੱਕ ਇਸ ਹੈਕਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ।

Share This Article
Leave a Comment

Leave a Reply

Your email address will not be published. Required fields are marked *