ਮੈਲਬਰਨ : ਆਸਟ੍ਰੇਲੀਆ ਦੇ ਵੱਡੇ ਹਿੱਸੇ ਵਿੱਚ ਇਸ ਵੇਲੇ ਮੌਸਮ ਆਪਣਾ ਰੰਗ ਦਿਖਾ ਰਿਹਾ ਹੈ। ਇੱਕੋ ਵੇਲੇ ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ Flood Watch ਜਾਰੀ ਕੀਤੇ ਗਏ ਹਨ। ਮੌਸਮ ਵਿਭਾਗ ਮੁਤਾਬਕ ਕੁਝ ਇਲਾਕਿਆਂ ਵਿੱਚ ਕੁਝ ਹੀ ਦਿਨਾਂ ਵਿੱਚ ਸਾਲ ਭਰ ਦੇ ਬਰਾਬਰ ਵਰਖਾ ਦਰਜ ਹੋਈ ਹੈ।
Northern Territory ਵਿੱਚ Flood Watch
Northern Territory ਦੇ ਦੱਖਣ-ਪੂਰਬੀ ਇਲਾਕਿਆਂ, ਖ਼ਾਸ ਕਰਕੇ Finke River ਅਤੇ ਰੇਗਿਸਤਾਨੀ ਖੇਤਰਾਂ ਵਿੱਚ Flood Watch ਲਾਗੂ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ floodwater ਵਿੱਚ ਨਾ ਜਾਵਣ, ਨਾ ਗੱਡੀ ਚਲਾਵਣ ਅਤੇ ਨਦੀ-ਨਾਲਿਆਂ ਤੋਂ ਦੂਰ ਰਹਿਣ। ਦੂਰਦਰਾਜ਼ ਇਲਾਕਿਆਂ ਵਿੱਚ ਸੜਕਾਂ ਬੰਦ ਹੋਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ।
Queensland, NSW ਅਤੇ Victoria ਵਿੱਚ ਭਾਰੀ ਮੀਂਹ
ਕੁਇਨਜ਼ਲੈਂਡ ਦੇ ਨੌਰਦਰਨ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। Ingham ਅਤੇ Hinchinbrook Shire ਵਿੱਚ ਦਰਿਆ ਉਫਾਨ ’ਤੇ ਆ ਗਿਆ ਸੀ, ਪਰ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ, ਕੋਰਲ ਸੀ ਵਿੱਚ ਬਣਿਆ ਟ੍ਰਾਪਿਕਲ ਲੋਅ 29U ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਰੱਖਦਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਪ੍ਰਣਾਲੀ ਸ਼ੁੱਕਰਵਾਰ ਤੱਕ Cairns ਤੋਂ Mackay ਤੱਕ ਦੇ ਤਟ ’ਤੇ ਪ੍ਰਭਾਵ ਪਾ ਸਕਦੀ ਹੈ। Bruce Highway ਕੁਝ ਸਮੇਂ ਲਈ ਬੰਦ ਹੋਣ ਤੋਂ ਬਾਅਦ ਇੱਕ ਲੇਨ ’ਤੇ ਖੋਲ੍ਹ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਰਿਹਾ ਹੈ।
New South Wales ਦੇ Riverina ਅਤੇ ਦੱਖਣ-ਪੱਛਮੀ ਖੇਤਰ flood alerts ਹੇਠ ਹਨ। ਦਰਿਆਵਾਂ ਦੇ ਪਾਣੀ ਦੇ ਪੱਧਰ ਵਧ ਰਹੇ ਹਨ। Victoria ਦੇ ਪੱਛਮੀ ਹਿੱਸਿਆਂ ਵਿੱਚ ਵੀ flood warnings ਜਾਰੀ ਹਨ, ਖ਼ਾਸ ਕਰਕੇ ਦਰਿਆਈ ਇਲਾਕਿਆਂ ਵਿੱਚ। Emergency services ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਲੋੜ ਯਾਤਰਾ ਨਾ ਕਰਨ ਅਤੇ travel updates ਦੀ ਜਾਂਚ ਕਰਦੇ ਰਹਿਣ।
South Australia ਅਤੇ ਅੰਦਰੂਨੀ ਇਲਾਕੇ
South Australia ਦੇ ਅੰਦਰੂਨੀ ਖੇਤਰਾਂ ਵਿੱਚ ਵੀ ਭਾਰੀ ਮੀਂਹ ਨਾਲ ਖੇਤੀਬਾੜੀ ਅਤੇ ਪੇਂਡੂ ਸੜਕਾਂ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਵੱਡੇ ਸ਼ਹਿਰਾਂ ਵਿੱਚ ਹਾਲਾਤ ਕਾਬੂ ਵਿੱਚ ਹਨ, ਪਰ ਪੇਂਡੂ ਇਲਾਕਿਆਂ ਵਿੱਚ ਜ਼ਮੀਨ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ।
ਅਗਲੇ ਦਿਨਾਂ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਹਫ਼ਤੇ ਦੇ ਮੱਧ ਤੱਕ ਕੁਝ ਰਾਜਾਂ ਵਿੱਚ ਬਾਰਿਸ਼ ਘਟੇਗੀ ਅਤੇ temperature ਵਧੇਗਾ। ਦੱਖਣੀ ਅਤੇ ਕੇਂਦਰੀ ਆਸਟ੍ਰੇਲੀਆ ਵਿੱਚ ਗਰਮੀ ਦੁਬਾਰਾ ਵਾਪਸੀ ਕਰ ਸਕਦੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ official updates ‘ਤੇ ਨਜ਼ਰ ਰੱਖਣ ਅਤੇ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ।
Sea7 Australia ਤੁਹਾਡੇ ਲਈ ਮੌਸਮ ਨਾਲ ਜੁੜੀਆਂ ਤਾਜ਼ਾ ਖ਼ਬਰਾਂ ਲਗਾਤਾਰ ਲਿਆਉਂਦਾ ਰਹੇਗਾ।





