ਅਮਰੀਕਾ ’ਚ ਅੱਜ ਲੱਗੇਗਾ ਪੂਰਨ ਸੂਰਜ ਗ੍ਰਹਿਣ, ਜਾਣੋ ਆਸਟ੍ਰੇਲੀਆ ’ਚ ਤੁਹਾਨੂੰ ਕਿੰਝ ਮਿਲੇਗਾ ਵੇਖਣ ਦਾ ਮੌਕਾ

ਮੈਲਬਰਨ: ਆਕਾਸ਼ ’ਚ ਅੱਜ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲੇਗਾ ਜਦੋਂ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਲਵੇਗਾ। ਪੂਰਨ ਸੂਰਜ ਗ੍ਰਹਿਣ ਦਾ ਇਹ ਅਨੋਖਾ ਨਜ਼ਾਰਾ ਅਮਰੀਕਾ ’ਚ ਕਈ ਥਾਵਾਂ ’ਤੇ ਦਿਸੇਗਾ। ਪਰ ਆਸਟ੍ਰੇਲੀਆ ’ਚ ਰਾਤ ਹੋਣ ਕਾਰਨ ਇਸ ਨੂੰ ਸਿਰਫ਼ ਆਨਲਾਈਨ ਹੀ ਵੇਖਿਆ ਜਾ ਸਕਦਾ ਹੈ। NASA ਇਸ ਦਾ ਸਿੱਧਾ ਪ੍ਰਸਾਰਣ ਆਪਣੀ ਵੈੱਬਸਾਈਟ ’ਤੇ ਕਰਨ ਜਾ ਰਿਹਾ ਹੈ। ਆਸਟ੍ਰੇਲੀਆ ’ਚ ਇਸ ਨੂੰ ਮੰਗਲਵਾਰ ਤੜਕੇ ਵੇਖਿਆ ਜਾ ਸਕਦਾ ਹੈ। ਵੱਖੋ-ਵੱਖ ਥਾਵਾਂ ’ਤੇ ਇਸ ਦਾ ਸਮਾਂ ਵੱਖੋ-ਵੱਖ ਹੋਵੇਗਾ। ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼, ACT, ਵਿਕਟੋਰੀਆ ਅਤੇ ਤਸਮਾਨੀਆ ’ਚ ਸੂਰਜ ਗ੍ਰਹਿਣ 3:23am ਵਜੇ ਸ਼ੁਰੂ ਹੋ ਕੇ 4:40am ਵਜੇ ਤਕ ਸਿਖਰ ’ਤੇ ਪੁੱਜੇਗਾ। ਜਦਕਿ ਨੌਰਦਰਨ ਟੈਰੀਟਰੀ, ਸਾਊਥ ਆਸਟ੍ਰੇਲੀਆ ਅਤੇ ਬਰੋਕਨ ਹਿੱਲ ’ਚ ਇਹ 2:53am ਵਜੇ ਸ਼ੁਰੂ ਹੋ ਕੇ 4:10am ਵਜੇ ਤਕ ਸਿਖਰ ’ਤੇ ਪੁੱਜੇਗਾ। ਵੈਸਟਰਨ ਆਸਟ੍ਰੇਲੀਆ ’ਚ ਸੂਰਜ ਗ੍ਰਹਿਣ 1:23am ਵਜੇ ਸ਼ੁਰੂ ਹੋ ਕੇ 2:40am ਵਜੇ ਸਿਖਰ ’ਤੇ ਪੁੱਜੇਗਾ।

Leave a Comment