3000 ਡਾਲਰ Cashback ਦਾ ਲਾਲਚ, Home Loan ਲੈਣ ਵਾਲਿਆਂ ਲਈ ਕਿਵੇਂ ਬਣਦਾ ਘਾਟੇ ਦਾ ਸੌਦਾ!

Sea7 Australia Team
3 Min Read

ਮੈਲਬਰਨ : ਆਸਟ੍ਰੇਲੀਆ ਵਿੱਚ ਘਰ ਦੇ ਕਰਜ਼ੇ ਲਈ ਬੈਂਕਾਂ ਵੱਲੋਂ ਦਿੱਤੇ ਜਾ ਰਹੇ cashback offers ਹੁਣ ਕਈ ਪਰਿਵਾਰਾਂ ਲਈ ਲਾਭ ਤੋਂ ਵੱਧ ਫੰਦਾ ਬਣਦੇ ਨਜ਼ਰ ਆ ਰਹੇ ਹਨ। ਬੈਂਕ ਨਵੇਂ ਗਾਹਕ ਖਿੱਚਣ ਲਈ $3000 ਤੱਕ cashback ਦੇ ਰਹੇ ਹਨ, ਪਰ ਵਿੱਤੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਤੁਰੰਤ ਮਿਲਣ ਵਾਲਾ ਲਾਭ ਲੰਮੇ ਸਮੇਂ ਵਿੱਚ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ।

ਨਵੀਂ ਰਿਪੋਰਟ ਮੁਤਾਬਕ 59 ਫੀਸਦੀ ਆਸਟ੍ਰੇਲੀਆਈ, ਯਾਨੀ ਲਗਭਗ 1.26 ਕਰੋੜ ਲੋਕ, cashback ਦੇ ਲਾਲਚ ਵਿੱਚ ਆਪਣਾ home loan provider ਬਦਲਣ ਬਾਰੇ ਸੋਚ ਸਕਦੇ ਹਨ। Cost of living ਦੇ ਦਬਾਅ ਹੇਠ ਕਈ ਪਰਿਵਾਰਾਂ ਨੂੰ ਇਹ offer ਤੁਰੰਤ ਰਾਹਤ ਵਾਂਗ ਲੱਗਦੀ ਹੈ, ਪਰ ਮਾਹਿਰ ਕਹਿੰਦੇ ਹਨ ਕਿ ਅਸਲ ਹਿਸਾਬ bonus ਨਾਲ ਨਹੀਂ, loan ਦੀ ਕੁੱਲ ਲਾਗਤ ਨਾਲ ਹੁੰਦਾ ਹੈ।

Finder ਦੇ personal finance specialist ਟੇਲਰ ਬਲੈਕਬਰਨ ਨੇ ਕਿਹਾ ਕਿ cashback ਹੁਣ ਸਿਰਫ shopping offer ਨਹੀਂ ਰਹੀ, ਇਹ ਹੁਣ home loan ਵਰਗੀਆਂ ਵੱਡੀਆਂ household bills ਨਾਲ ਜੋੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ upfront bonus ਵੇਖ ਕੇ ਫੈਸਲਾ ਨਹੀਂ ਕਰਨਾ ਚਾਹੀਦਾ, ਸਗੋਂ interest rate, ongoing fees ਅਤੇ loan structure ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ।

Mortgage Choice ਦੇ broker ਰੀਸ ਐਲਮੀ ਮੁਤਾਬਕ refinance ਕਰਨ ਦੀ ਲਾਗਤ ਹੀ ਲਗਭਗ $1000 ਤੱਕ ਪੈ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ $3000 cashback ਵਿੱਚੋਂ ਵੱਡਾ ਹਿੱਸਾ ਤਾਂ loan ਬਦਲਣ ਦੀ fee ਵਿੱਚ ਹੀ ਨਿਕਲ ਜਾਂਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ borrower ਸਿਰਫ cashback ਦੇਖ ਕੇ lender ਬਦਲਦਾ ਹੈ ਅਤੇ ਬਾਅਦ ਵਿੱਚ ਉੱਚੀ interest rate ਭਰਦਾ ਹੈ, ਤਾਂ ਉਹ bonus ਦੀ ਥਾਂ ਨੁਕਸਾਨ ਖਰੀਦ ਰਿਹਾ ਹੁੰਦਾ ਹੈ।

ਮਾਹਿਰਾਂ ਨੇ ਇਹ ਵੀ ਕਿਹਾ ਕਿ Covid ਦੌਰਾਨ ਕਈ ਲੋਕ ਹਰ 6 ਤੋਂ 12 ਮਹੀਨੇ refinance ਕਰਕੇ cashback ਲੈ ਰਹੇ ਸਨ, ਪਰ ਹੁਣ ਇਹ strategy ਉਨੀ ਫਾਇਦੇਮੰਦ ਨਹੀਂ ਰਹੀ। ਵਾਰ ਵਾਰ lender ਬਦਲਣ ਨਾਲ fees ਵੱਧਦੀਆਂ ਹਨ, loan term ਮੁੜ ਲੰਬੀ ਹੋ ਜਾਂਦੀ ਹੈ ਅਤੇ ਕੁੱਲ interest ਹੋਰ ਵਧ ਜਾਂਦਾ ਹੈ।

ਵਿੱਤੀ ਮਾਹਿਰਾਂ ਦੀ ਸਾਫ ਸਲਾਹ ਹੈ ਕਿ cashback ਨੂੰ ਸਿਰਫ bonus ਵਾਂਗ ਦੇਖੋ, ਫੈਸਲੇ ਦਾ ਆਧਾਰ ਨਾ ਬਣਾਓ। ਅਸਲ ਲਾਭ ਉਹੋ ਵੇਲੇ ਹੈ ਜਦੋਂ ਨਵਾਂ loan ਘੱਟ interest rate, ਵਧੀਆ structure ਅਤੇ 3 ਤੋਂ 5 ਸਾਲ ਵਿੱਚ ਅਸਲ ਬਚਤ ਦੇਵੇ। ਨਹੀਂ ਤਾਂ $3000 ਦਾ ਲਾਲਚ, ਹਜ਼ਾਰਾਂ ਡਾਲਰ ਵੱਧ interest ਵਿੱਚ ਬਦਲ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *