ਪਰਥ ਭੰਗੜਾ ਅਲਾਇੰਸ ਦਾ ਵੱਡਾ ਉਪਰਾਲਾ, ਪਹਿਲੇ “ਪਰਥ ਸਿਟੀ ਭੰਗੜਾ ਕੱਪ 2026” ਦਾ ਐਲਾਨ

Sea7 Australia Team
1 Min Read

ਪਰਥ (ਆਸਟ੍ਰੇਲੀਆ): ਪਰਥ ਭੰਗੜਾ ਅਲਾਇੰਸ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਅਲਾਇੰਸ ਦੇ ਪ੍ਰਮੁੱਖ ਮੈਂਬਰ ਮਨਜੀਤ ਧਾਰੀਵਾਲ ਅਤੇ ਤਜਿੰਦਰ ਸਿੰਘ ਦੀ ਅਗਵਾਈ ਹੇਠ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਪਹਿਲੀ ਵਾਰ “ਪਰਥ ਸਿਟੀ ਭੰਗੜਾ ਕੱਪ 2026” ਕਰਵਾਇਆ ਜਾ ਰਿਹਾ ਹੈ।

ਇਹ ਭੰਗੜਾ ਮੁਕਾਬਲਾ 11 ਜੁਲਾਈ 2026, ਦਿਨ ਸ਼ਨੀਵਾਰ ਨੂੰ ਪਰਥ ਵਿੱਚ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਸਿਡਨੀ, ਮੈਲਬਰਨ, ਐਡੀਲੇਡ, ਬ੍ਰਿਸਬੇਨ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਵੀ ਭੰਗੜਾ ਟੀਮਾਂ ਹਿੱਸਾ ਲੈਣ ਲਈ ਪਰਥ ਪਹੁੰਚ ਰਹੀਆਂ ਹਨ।

ਆਯੋਜਕਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਅਸਲੀ ਭੰਗੜੇ ਨਾਲ ਜੋੜਨਾ ਹੈ। ਉਨ੍ਹਾਂ ਨੇ ਪਰਥ ਵਾਸੀਆਂ ਸਮੇਤ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਬੱਚਿਆਂ ਨੂੰ ਅਸਲੀ ਭੰਗੜੇ ਦੀ ਰੂਹ ਨਾਲ ਜਾਣੂ ਕਰਵਾਉਣ ਅਤੇ ਆਪਣੀ ਵਿਰਾਸਤ ਨਾਲ ਜੋੜਨ।

ਪਰਥ ਸਿਟੀ ਭੰਗੜਾ ਕੱਪ 2026 ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਇਹ ਸਮਾਗਮ ਪੰਜਾਬੀ ਸੱਭਿਆਚਾਰ ਲਈ ਇੱਕ ਯਾਦਗਾਰ ਮੀਲ ਪੱਥਰ ਸਾਬਤ ਹੋਣ ਦੀ ਉਮੀਦ ਹੈ।

Share This Article
Leave a Comment

Leave a Reply

Your email address will not be published. Required fields are marked *