ਮੈਲਬਰਨ : ਵਾਸ਼ਿੰਗਟਨ ’ਚ ਹੋਏ ਹਵਾਈ ਜਹਾਜ਼ ਅਤੇ ਫ਼ੌਜ ਦੇ ਇੱਕ ਹੈਲੀਕਾਪਟਰ ਵਿਚਕਾਰ ਹੋਈ ਟੱਕਰ ’ਚ 67 ਲੋਕਾਂ ਦੀ ਮੌਤ ਹੋ ਗਈ ਹੈ। ਹਵਾਈ ਜਹਾਜ਼ ਅਤੇ ਹੈਲੀਕਾਪਟਰ ’ਚ ਬੈਠੇ ਲੋਕਾਂ ’ਚ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ। ਹਾਦਸੇ ਤੋਂ ਬਾਅਦ ਹਵਾਈ ਜਹਾਜ਼ Potomac River ਦੇ ਬਰਫ਼ੀਲੇ ਪਾਣੀ ’ਚ ਡਿੱਗ ਗਿਆ, ਜਿਸ ’ਚੋਂ ਹੁਣ ਤਕ 40 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਹਾਦਸੇ ਦਾ ਮੁੱਖ ਕਾਰਨ ਏਅਰ ਟਰੈਫ਼ਿਕ ਕੰਟਰੋਲ ’ਤੇ ਮੁਲਾਜ਼ਮਾਂ ਦੀ ਕਮੀ ਦਸਿਆ ਜਾ ਰਿਹਾ ਹੈ। ਹਾਦਸੇ ਵੇਲੇ ਏਅਰ ਟਰੈਫ਼ਿਕ ਕੰਟਰੋਲ ਦੇ ਦੋ ਟਾਵਰਾਂ ’ਤੇ ਇੱਕ ਹੀ ਮੁਲਾਜ਼ਮ ਕੰਮ ਕਰ ਰਿਹਾ ਸੀ। ਹਾਲਾਂਕਿ ਅਜਿਹਾ ਅਕਸਰ ਹੁੰਦਾ ਹੈ ਪਰ ਏਅਰ ਟਰੈਫ਼ਿਕ ਕੰਟਰੋਲ ਮੁਲਾਜ਼ਮਾਂ ਦੀ ਤੈਨਾਤੀ ਆਮ ਵਾਂਗ ਨਹੀਂ ਸੀ।
ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਟਿੱਪਣੀ ਨੇ ਵਿਵਾਦ ਛੇੜ ਦਿੱਤਾ ਹੈ, ਜਿਸ ’ਚ ਉਨ੍ਹਾਂ ਨੇ ਬਗੈਰ ਕੋਈ ਸਬੂਤ ਦਿੰਦਿਆਂ ਹਾਦਸੇ ਲਈ ਏਅਰ ਟਰੈਫ਼ਿਕ ਕੰਟਰੋਲ ਨੂੰ ਜ਼ਿੰਮੇਵਾਰੀ ਦਸਿਆ ਅਤੇ ਕਿਹਾ ਕਿ Federal Aviation Administration ਦੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਇਸ ਲਈ ਜ਼ਿੰਮੇਵਾਰ ਹੈ, ਜਿਸ ਕਾਰਨ ਹਵਾਈ ਸਫ਼ਰ ਘੱਟ ਸੁਰੱਖਿਅਤ ਹੋ ਗਿਆ ਹੈ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ Chuck Schumer ਨੇ ਇਸ ਬਿਆਨ ਲਈ ਟਰੰਪ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਤੋਂ ਸਾਜ਼ਸ਼ਾਂ ਬਾਰੇ ਕਿਆਸੇ ਨਹੀਂ ਲਗਾਏ ਜਾਣੇ ਚਾਹੀਦੇ। ਮਾਰੇ ਗਏ ਲੋਕਾਂ ’ਚ ਰਸ਼ੀਅਨ ਫ਼ਿਗਰ ਸਕੇਟਰ Evgenia Shishkova and Vadim Naumov ਵੀ ਸ਼ਾਮਲ ਹਨ। ਉਨ੍ਹਾਂ ਨੇ 1994 ’ਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ।