ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਕੈਸ਼ ਰੇਟ ’ਚ ਇਕ ਹੋਰ ਕਟੌਤੀ ਦੀ ਸੰਭਾਵਨਾ ਮੰਦ ਪਈ

ਮੈਲਬਰਨ : ਅਪ੍ਰੈਲ ਮਹੀਨੇ ਲਈ ਆਸਟ੍ਰੇਲੀਆ ’ਚ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ। ABS ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁੱਖ ਮਹਿੰਗਾਈ ਰੇਟ ਪਿਛਲੇ ਮਹੀਨੇ ਵਾਂਗ ਹੀ 2.4% ’ਤੇ ਸਥਿਤ ਰਹੀ ਹੈ ਪਰ ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅਪ੍ਰੈਲ ਮਹੀਨੇ ’ਚ ‘ਕੋਰ ਇਨਫ਼ਲੇਸ਼’ 2.7% ਤੋਂ ਵੱਧ ਕੇ 2.8% ਹੋ ਗਈ।

ਪਿਛਲੇ ਸਾਲ ਮੁਕਾਬਲੇ ਅੰਡਿਆਂ ਦੀ ਕੀਮਤ ’ਚ ਹੋਇਆ 18.6% ਦਾ ਭਾਰੀ ਵਾਧਾ ਹੋਇਆ, ਜਦਕਿ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ 6.1% ਵਧੀਆਂ। ਸਬਕਾਰੀ ਸਬਸਿਡੀ ਬਦੌਲਤ ਫ਼ਿਊਲ ਦੀਆਂ ਕੀਮਤਾਂ 12% ਡਿੱਗੀਆਂ, ਬਿਜਲੀ ਦੀਆਂ ਕੀਮਤਾਂ 6.5% ਡਿੱਗੀਆਂ, ਜਿਸ ਕਾਰਨ ਮੁੱਖ ਮਹਿੰਗਾਈ ਰੇਟ ਸਥਿਰ ਦਰਜ ਕੀਤਾ ਗਈ। ਰੈਂਟ ਦੇ ਰੇਟ ਵੀ 5% ਵਧੇ, ਜੋ ਕਿ ਪਿਛਲੇ ਸਾਲ ਫ਼ਰਵਰੀ ਤੋਂ ਲੈ ਕੇ ਸਭ ਤੋਂ ਹੌਲੀ ਵਾਧਾ ਹੈ। ਨਵੇਂ ਅੰਕੜਿਆਂ ਅਨੁਸਾਰ RBA ਵੱਲੋਂ ਕੈਸ਼ ਰੇਟ ’ਚ ਇਕ ਹੋਰ ਕਟੌਤੀ ਦੀ ਸੰਭਾਵਨਾ ਘੱਟ ਹੋ ਗਈ ਹੈ।