ਪੱਤਰਕਾਰ ਵਿਰੁਧ ਮਾਣਹਾਨੀ ਦੀ ਅਪੀਲ ਹਾਰੇ ਮਸ਼ਹੂਰ ਫ਼ੌਜੀ Ben Roberts-Smith

ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਧ ਫੌਜੀ ਸਨਮਾਨ ਪ੍ਰਾਪਤ Ben Roberts-Smith ਮਾਣਹਾਨੀ ਦੇ ਫੈਸਲੇ ਵਿਰੁੱਧ ਆਪਣੀ ਅਪੀਲ ਹਾਰ ਗਏ ਹਨ। ਉਨ੍ਹਾਂ ਨੂੰ ਅਫਗਾਨਿਸਤਾਨ ਵਿਚ ਯੁੱਧ ਅਪਰਾਧ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਫੈਡਰਲ ਕੋਰਟ ਦੇ ਪੈਨਲ ਨੇ ਸਰਬਸੰਮਤੀ ਨਾਲ 2023 ਦੇ ਮੂਲ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿਚ ਕਿਹਾ ਗਿਆ ਸੀ ਕਿ Ben Roberts-Smith ’ਤੇ ਚਾਰ ਨਿਹੱਥੇ ਅਫਗਾਨਾਂ ਦੀ ਹੱਤਿਆ ਕਰਨ ਦੀਆਂ ਖ਼ਬਰਾਂ ਕਾਫ਼ੀ ਹੱਦ ਤੱਕ ਸੱਚੀਆਂ ਹਨ। ਇਸ ਪੂਰੇ ਮਾਮਲੇ ਦਾ ਖ਼ੁਲਾਸਾ 2018 ’ਚ ਆਈ ਇੱਕ ਖ਼ਬਰ ਨਾਲ ਹੋਇਆ ਸੀ ਜਿਸ ਨੂੰ ਲਿਖਣ ਵਾਲੇ ਪੱਤਰਕਾਰ ਵਿਰੁਧ Ben Roberts-Smith ਨੇ ਮਾਣਹਾਨੀ ਦਾ ਕੇਸ ਕੀਤਾ ਸੀ। Ben Roberts-Smith ਨੇ ਕਿਹਾ ਹੈ ਕਿ ਉਹ ਇਹ ਫ਼ੈਸਲੇ ਵਿਰੁਧ ਹਾਈ ਕੋਰਟ ’ਚ ਅਪੀਲ ਕਰਨਗੇ।

ਪਿਛਲੇ ਫ਼ੈਸਲੇ ਵਿਰੁਧ ਵਿਕਟੋਰੀਆ ਕਰਾਸ ਪੁਰਸਕਾਰ ਜੇਤੂ Ben Roberts-Smith ਨੇ ਦਲੀਲ ਦਿੱਤੀ ਸੀ ਕਿ ਜੱਜ ਨੇ ਕਾਨੂੰਨੀ ਗਲਤੀਆਂ ਕੀਤੀਆਂ ਅਤੇ ਆਪਣੀ ਬੇਗੁਨਾਹੀ ਨੂੰ ਬਰਕਰਾਰ ਰੱਖਦੇ ਹੋਏ ਇਸ ਫੈਸਲੇ ਨੂੰ ਆਸਟ੍ਰੇਲੀਆ ਹਾਈ ਕੋਰਟ ਵਿਚ ਅਪੀਲ ਕੀਤੀ ਸੀ। ਸਿਵਲ ਮੁਕੱਦਮਾ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਕਿਸੇ ਸਿਵਲ ਅਦਾਲਤ ਨੇ ਆਸਟ੍ਰੇਲੀਆਈ ਫ਼ੋਰਸਾਂ ਵੱਲੋਂ ਜੰਗੀ ਅਪਰਾਧਾਂ ਦੇ ਦਾਅਵਿਆਂ ਦਾ ਮੁਲਾਂਕਣ ਕੀਤਾ ਹੈ। ਇਹ ਮੁਕੱਦਮਾ 120 ਦਿਨਾਂ ਤੋਂ ਵੱਧ ਸਮੇਂ ਤੱਕ ਚੱਲਿਆ ਅਤੇ ਇਸ ਦੀ ਲਾਗਤ 35 ਮਿਲੀਅਨ ਆਸਟ੍ਰੇਲੀਆਈ ਡਾਲਰ ਤੱਕ ਸੀ।

ਇਹ ਵੀ ਪੜ੍ਹੋ : ਇਨਸਾਫ਼ ਲੈਣ ਲਈ ਆਸਟ੍ਰੇਲੀਆ ਆਉਣ ਲਈ ਤਿਆਰ ਹੈ ਅਫ਼ਗਾਨ ਪ੍ਰਵਾਰ, ਮਰੇ ਹੋਏ ਵਿਅਕਤੀ ਦੀ ਨਕਲੀ ਲੱਤ (Prosthetic leg) ’ਚੋਂ ਬੀਅਰ ਪੀਣ ਨੂੰ ਦਸਿਆ ਦਿਲ ਤੋੜਨ ਵਾਲਾ ਕਾਰਾ – Sea7 Australia