ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਦੀ ਫੈ਼ਡਰਲ ਸਰਕਾਰ ‘ਡਿਸਟੇਬਿਲਟੀ ਸਰਵਿਸਜ਼ ਐਕਟ’ (Disability Services Act) ਨੂੰ ਛੇਤੀ ਹੀ ਨਵਾਂ ਰੂਪ ਦੇਵੇਗੀ ਤਾਂ ਜੋ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ‘ਸਪੈਸ਼ਲ ਲੋੜਾਂ ਵਾਲੇ’ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਇਸ ਵੇਲੇ ਦੇਸ਼ ਅਜਿਹੇ ਲੋਕਾਂ ਦੀ ਗਿਣਤੀ 40 ਲੱਖ ਤੋਂ ਵੱਧ ਹੈ ਅਤੇ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ‘ਨੈਸ਼ਨਲ ਡਿਸਟੇਬਿਲਟੀ ਇੰਸ਼ੋਰੈਂਸ਼ ਸਕੀਮ’ ਤਹਿਤ ਸਹਾਇਤਾ ਦਿੱਤੀ ਜਾਂਦੀ ਹੈ।
ਗਰੀਨ ਪਾਰਟੀ ਅਨੁਸਾਰ ਪਾਰਲੀਮੈਂਟਰੀ ਇਨਕੁਆਰੀ ਅਧੀਨ ਸੋਧੇ ਹੋਏ ਐਕਟ ਨਾਲ ਡਿਸਟੇਬਲ ਲੋਕ ਅਤੇ ਕਮਿਊਨਿਟੀ ਦੇ ਆਮ ਲੋਕਾਂ ਵਿੱਚ ਪਾੜਾ ਘਟ ਜਾਵੇਗਾ।
ਸੋਸ਼ਲ ਸਰਵਿਸਜ਼ ਬਾਰੇ ਮਨਿਸਟਰ ਅਮੰਡਾ ਰਿਸ਼ਵਰਥ ਦਾ ਕਹਿਣਾ ਹੈ ਕਿ ਨਵੀਂਆਂ ਤਬਦੀਲੀਆਂ ਮੌਜੂਦਾ ਐਕਟ ਨੂੰ ਅਜਿਹੇ ਰਾਹ `ਤੇ ਲੈ ਕੇ ਜਾਣਗੀਆਂ, ਜਿਨ੍ਹਾਂ ਦੀ 21ਵੀਂ ਸਦੀ ਵਿੱਚ ਲੋੜ ਹੈ। ਉਨ੍ਹਾਂ ਦੱਸਿਆ ਕਿ ਨਵੇਂ ਰੂਲ ਬਣਾਉਣ ਤੋਂ ਪਹਿਲਾਂ ਡਿਸਟੇਬਲ ਲੋਕਾਂ, ਉਨ੍ਹਾਂ ਦੇ ਪਰਿਵਾਰਾਂ, ਅਜਿਹੇ ਲੋਕਾਂ ਦੀ ਦੇਖ-ਭਾਲ ਕਰਨ ਵਾਲੇ ਵਰਕਰਾਂ, ਡਿਸਏਬਿਲਟੀ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨਾਲ ਵਿਚਾਰਾਂ ਕੀਤੀਆਂ ਗਈਆਂ ਸਨ।