ਕਈ ਵੱਡੀਆਂ ਪ੍ਰਾਪਰਟੀਜ਼ ਦੀ ਮਾਲਕਣ ਹੈ ਲਿਬਰਲ ਪਾਰਟੀ ਦੀ ਨਵੀਂ ਲੀਡਰ Sussan Ley

ਮੈਲਬਰਨ :ਪਿਛਲੇ ਦਿਨੀਂ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੀ ਪਹਿਲੀ ਮਹਿਲਾ ਲੀਡਰ ਬਣਨ ਵਾਲੀ Sussan Ley ਇਕ ਵੱਡੀ ਪ੍ਰਾਪਰਟੀ ਇਨਵੈਸਟਰ ਅਤੇ ਮਕਾਨ ਮਾਲਕ ਵੀ ਹੈ। ਫੈਡਰਲ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ’ਚ Farrah ਹਲਕੇ ਤੋਂ ਮੈਂਬਰ Ley ਨੇ ਮੰਗਲਵਾਰ ਨੂੰ ਪਾਰਟੀ ਦੀ ਕਮਾਨ ਸੰਭਾਲੀ ਆਈ ਜਦੋਂ ਮਈ ’ਚ ਹੋਈਆਂ ਚੋਣਾਂ ’ਚ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਾਰਲੀਮੈਂਟ ਨੂੰ ਦਿੱਤੇ ਗਏ ਆਪਣੇ ਐਲਾਨ ਵਿੱਚ, Ley ਨੇ ਤਿੰਨ ਪ੍ਰਾਪਰਟੀਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦਾ Albury ਵਾਲਾ ਘਰ, Albury ’ਚ ਹੀ ਇੱਕ ਨਿੱਜੀ ਕਿਰਾਏ ’ਤੇ ਦਿੱਤਾ ਮਕਾਨ ਅਤੇ ਗੋਲਡ ਕੋਸਟ ਵਿੱਚ ਖਰੀਦੀ ਗਈ ਪ੍ਰਾਪਰਟੀ। ਹੁਣ ਇਸ ਦੀ ਕੀਮਤ 2.14 ਮਿਲੀਅਨ ਡਾਲਰ ਤੱਕ ਹੋ ਗਈ ਹੈ। ਇਕੱਲੇ ਇਸ ਪ੍ਰਾਪਰਟੀ ਤੋਂ ਉਸ ਦੀ ਕਿਰਾਏ ਦੀ ਆਮਦਨ ਦੀ ਸੰਭਾਵਨਾ ਪ੍ਰਤੀ ਹਫਤਾ 853 ਤੋਂ 1,100 ਡਾਲਰ ਤੱਕ ਹੈ। ਗੋਲਡ ਕੋਸਟ ’ਤੇ ਪ੍ਰਾਪਰਟੀ ਦੀਆਂ ਕੀਮਤਾਂ 2032 ਬ੍ਰਿਸਬੇਨ ਓਲੰਪਿਕ ਤੋਂ ਪਹਿਲਾਂ ਦੁੱਗਣੀਆਂ ਹੋਣ ਦਾ ਅਨੁਮਾਨ ਹੈ।

Albury ਸਥਿਤ ਮੈਂਬਰ ਨੇ 2017 ਵਿਚ ਟਰਨਬੁਲ ਸਰਕਾਰ ਵਿਚ ਸਿਹਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਨੇ ਗੋਲਡ ਕੋਸਟ ਵਿਚ ਯਾਤਰਾ ਅਤੇ ਰਿਹਾਇਸ਼ ਲਈ ਜਨਤਕ ਪੈਸੇ ਵਿਚ ਹਜ਼ਾਰਾਂ ਡਾਲਰ ਦੇ ਖਰਚਿਆਂ ਅਤੇ ਭੱਤਿਆਂ ਦਾ ਗਲਤ ਦਾਅਵਾ ਕੀਤਾ ਸੀ।