ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊ ਸਾਊਥ ਵੇਲਜ ਸਰਕਾਰ ਅਗਲੇ ਮਹੀਨੇ ਤੋਂ ਪਬਲਿਕ ਟਰਾਂਸਪੋਰਟ ਦਾ ਕਿਰਾਇਆ ਵਧਾ ਦੇਵੇਗੀ। (Public Transport will be expensive in New South Wales from next month) ਹਾਲਾਂਕਿ ਸ਼ੁੱਕਰਵਾਰ ਨੂੰ ਕਿਰਾਏ `ਤੇ ਛੋਟ ਦਿੱਤੀ ਜਾਵੇਗੀ। ਹਾਲਾਂਕਿ ਸਰਕਾਰ ਨੇ ਤਰਕ ਦਿੱਤਾ ਹੈ ਕਿ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਕਿਰਾਏ `ਚ ਵਾਧਾ ਜਾਣਬੁੱਜ ਕੇ ਲੇਟ ਕੀਤਾ ਹੈ, ਜਦੋਂ ਆਮ ਕਿਰਾਇਆ ਹਰ ਵਾਰ ਫਾਈਨੈਂਸ਼ਅਲ ਯੀਅਰ ਦੇ ਸ਼ੁਰੂ `ਚ ਵਧਾਇਆ ਜਾਂਦਾ ਹੈ।
ਸਰਕਾਰ ਅਨੁਸਾਰ ਇਹ ਤਬਦੀਲੀ 16 ਅਕਤੂਬਰ ਸੋਮਵਾਰ ਤੋਂ ਓਪਲ ਨੈਟਵਰਕ (Opal Network) `ਤੇ ਕਿਰਾਇਆ ਕਰੀਬ ਪੌਣੇ 4 ਪਰਸੈਂਟ ਵਧ ਜਾਵੇਗਾ। ਹਾਲਾਂਕਿ ਵੀਕਲੀ ਕੈਪ `ਤੇ ਕੋਈ ਅਸਰ ਨਹੀਂ ਪਵੇਗਾ। ਭਾਵ ਕੋਈ ਵੀ ਵਿਅਕਤੀ ਪਹਿਲਾਂ ਦੀ ਤਰ੍ਹਾਂ ਹਫ਼ਤੇ ਦੇ ਸੱਤੇ ਦਿਨ ਪਹਿਲਾਂ ਦੇ ਹਿਸਾਬ ਨਾਲ ਸਫ਼ਰ ਕਰ ਸਕੇਗਾ ਪਰ ਨਵੀਂ ਤਬਦੀਲੀ ਤੋਂ ਬਾਅਦ ਅੱਠਵੀਂ ਯਾਤਰਾ `ਤੇ ਅੱਧੇ ਕਿਰਾਏ ਵਾਲੀ ਸ਼ਰਤ ਖ਼ਤਮ ਹੋ ਜਾਵੇਗੀ। ਪਰ ਨਵੇਂ ਹਿਸਾਬ ਨਾਲ ਕਿਰਾਇਆ ਇਸ ਤਰ੍ਹਾਂ ਵਧੇਗਾ।
ਪੈਰਾਮਾਟਾ ਤੋਂ ਸੈਂਟਰਲ $5.42 ਤੋਂ $5.72
ਪੇਨਰਿਥ ਤੋਂ ਸੀਬੀਡੀ $7.24 ਤੋਂ $7.65
ਚੈਟਸਵੁੱਡ ਤੋਂ ਉੱਤਰੀ ਸਿਡਨੀ $3.79 ਤੋਂ $4 ਤੱਕ ਵਧ ਜਾਵੇਗਾ
ਸਰਕਾਰ ਦਾ ਮੰਨਣਾ ਹੈ ਕਿ 90 ਪਰਸੈਂਟ ਯਾਤਰੀ ਵੀਕਲੀ ਕੈਪ ਤੱਕ ਨਹੀਂ ਪਹੁੰਚਦੇ। ਭਾਵ ਸੀਮਾ ਵਿੱਚ ਰਹਿ ਕੇ ਹੀ ਸਫ਼ਰ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ।
ਨਵੇਂ ਨਿਯਮਾਂ ਮੁਤਾਬਕ ਸ਼ੁੱਕਰਵਾਰ ਨੂੰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ਤੋਂ 30 ਪਰਸੈਂਟ ਛੋਟ ਮਿਲੇਗੀ।