ਆਸਟਰੇਲੀਆ ਨੇ ਇਰਾਨ `ਤੇ ਲਾਈਆਂ ਹੋਰ ਪਾਬੰਦੀਆਂ – ਮਾਸ਼ਾ ਦੀ ਮੌਤ ਬਾਅਦ ਠੰਢਾ ਨਹੀਂ ਹੋ ਰਿਹਾ ਗੁੱਸਾ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਨੇ ਇਰਾਨ `ਤੇ ਚੌਥਾ ਹੱਲਾ ਬੋਲਦਿਆਂ ਕੁੱਝ ਹੋਰ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਅਜਿਹਾ ਫ਼ੈਸਲੇ ਇਸ ਕਰਕੇ ਕੀਤੇ ਜਾ ਰਹੇ ਹਨ ਕਿਉਂਕਿ ਕੁੱਝ ਮਹੀਨੇ ਪਹਿਲਾਂ ਇਰਾਨ `ਚ ਪਿਛਲੇ ਸਾਲ ਸਤੰਬਰ ਮਹੀਨੇ ਇੱਕ 22 ਸਾਲ ਦੀ ਕੁੜੀ ਮਾਸ਼ਾ ਨੂੰ ‘ਮੋਰਲ ਪੁਲੀਸ’ ਨੇ ਇਸ ਕਰਕੇ ਮਾਰ ਦਿੱਤਾ ਸੀ ਕਿ ਉਸਨੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਇਹ ਘਟਨਾ ਦੁਨੀਆ ਭਰ `ਚ ਅੱਗ ਵਾਂਗ ਫ਼ੈਲ ਗਈ ਸੀ ਅਤੇ ਜਿਆਦਾਤਰ ਲੋਕਾਂ ਨੇ ਇਰਾਨ ਦੀ ਕੱਟੜਤਾ ਦੀ ਰੱਜ ਕੇ ਆਲੋਚਨਾ ਕੀਤੀ ਸੀ।

ਇਸ ਸਿਲਸਿਲੇ ਤਹਿਤ ਆਸਟਰੇਲੀਆ ਨੇ ਹੁਣ ਇਰਾਨ ਦੀ ਸਾਈਬਰ ਪੁਲੀਸ `ਤੇ ਪਾਬੰਦੀ ਲਾਈ ਹੈ, ਜਿਸਨੇ ਘਟਨਾ ਤੋਂ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਇੰਟਰਨੈੱਟ ਬੰਦ ਕਰਕੇ ਦੁਨੀਆ ਤੱਕ ਪਹੁੰਚਣ ਤੋਂ ਰੋਕਿਆ ਸੀ। ਇਰਾਨੀਅਨ ਵੈੱਬ-ਹੋਸਟਿੰਗ ਸਰਵਿਸ, ਇਰਾਨੀ ਸਰਕਾਰ ਦੇ ਸੈਟੇਲਾਈਟ ਚੈਨਲ ਵਾਲੇ ਸਟੇਟ ਮੀਡੀਆ `ਤੇ ਪਾਬੰਦੀ ਲਾ ਦਿੱਤੀ ਹੈ।

Leave a Comment