ਐਂਥਨੀ ਨੇ G20 ਮੀਟਿੰਗ ਨੂੰ ਸਫ਼ਲ ਦੱਸਿਆ – ਆਰਥਿਕ ਸਹਿਯੋਗ ਨੂੰ ਲੈ ਦੋਹਾਂ ਦੇਸ਼ਾਂ `ਚ ਸਮਝੌਤਾ (Comprehensive Economic Cooperation Agreement)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੀ ਚੱਲ ਰਹੀ ਅਹਿਮ G20 ਮੀਟਿੰਗ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਫ਼ਲ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਤੋਂ ਦੋਹਾਂ ਦੇਸ਼ਾਂ `ਚ ਆਪਣੀ ਸਹਿਯੋਗ ਦੇ ਮੁੱਦੇ `ਤੇ ਗੱਲਬਾਤ ਬਹੁਤ ਵਧੀਆ ਰਹੀ ਹੈ।

ਐਥਨੀ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਉਪਰੰਤ “ਕੰਪਰੀਹੈਨਸਿਪ ਇਕਨੌਮਿਕ ਕੋ-ਆਪਰੇਸ਼ਨ ਐਗਰੀਮੈਂਟ” (Comprehensive Economic Cooperation Agreement) ਕੀਤਾ ਗਿਆ ਹੈ, ਜਿਸ ਨਾਲ ਦੋਹਾਂ `ਚ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਰੀਨਿਊਏਬਲ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਦੋਵੇਂ ਦੇਸ਼ ਨੇੜੇ ਹੋ ਕੇ ਕੰਮ ਕਰ ਰਹੇ ਹਨ। ਇਸ ਦੌਰਾਨ ਐਂਥਨੀ ਨੇ ਮੋਦੀ ਨਾਲ ਇੱਕ ਯਾਦਗਾਰੀ ਸੈਲਫ਼ੀ ਵੀ ਲਈ।

ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਸਮਾਂ ਪਹਿਲਾਂ ਜਦੋਂ ਤਿੰਨ ਦੇਸ਼ਾਂ ਦੀ ਯਾਤਰਾ ਕੀਤੀ ਸੀ ਤਾਂ ਉਹ ਆਸਟਰੇਲੀਆ ਵੀ ਆਏ ਸਨ ਅਤੇ ਇਨੀਂ ਦਿਨੀਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਜੀ20 ਮੀਟਿੰਗ (G20 Summit) `ਚ ਭਾਗ ਲੈਣ ਲਈ ਨਵੀਂ ਦਿੱਲੀ ਗਏ ਹੋਏ ਹਨ।

Leave a Comment