ਮੈਲਬਰਨ ’ਚ ਘਰਾਂ ਨੇੜੇ ਲੱਗੀ ਭਿਆਨਕ ਅੱਗ, Montrose ਅਤੇ Kilsyth ’ਚ ਰਹਿਣ ਵਾਲਿਆਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਦੇ ਈਸਟ ਇਲਾਕੇ ਦੇ ਜੰਗਲਾਂ ’ਚ ਲੱਗੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਾਰਨ Montrose ਅਤੇ Kilsyth ’ਚ ਘਰਾਂ ਨੂੰ ਖਤਰਾ ਹੈ। ਦੁਪਹਿਰ 2 ਵਜੇ ਲੱਗੀ ਅੱਗ 8 ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਸੜ ਕੇ ਸੁਆਹ ਕਰ ਚੁੱਕੀ ਹੈ ਅਤੇ ਘਰਾਂ ਤੋਂ 50-100 ਮੀਟਰ ਦੇ ਅੰਦਰ ਹੈ। ਚੌਕਸ ਅਤੇ ਤਿਆਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵਸਨੀਕਾਂ ਨੂੰ ਅਨਿਯਮਿਤ ਹਵਾਵਾਂ ਅਤੇ ਲੂ ਦੀ ਸਥਿਤੀ ਕਾਰਨ ਘਰ ਛੱਡਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਕੰਮ ਕਰ ਰਹੇ ਹਨ ਅਤੇ 40 ਤੋਂ ਵੱਧ ਟਰੱਕ ਅਤੇ 3 ਹੈਲੀਕਾਪਟਰ ਮੌਕੇ ’ਤੇ ਮੌਜੂਦ ਹਨ। ਮੈਲਬਰਨ ਵਿਚ ਤਾਪਮਾਨ ਵਿਚ ਕੱਲ੍ਹ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਤੇਜ਼ ਪੱਛਮੀ ਹਵਾਵਾਂ ਦੇ ਆਉਣ ਦੀ ਭਵਿੱਖਬਾਣੀ ਫਾਇਰ ਬ੍ਰਿਗੇਡ ਕਰਮਚਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ।