PM Albanese ਨੇ ਵੀ ਕਾਲ ਕਰ ਕੇ ਪ੍ਰਗਟਾਈ ਹਮਦਰਦੀ
ਮੈਲਬਰਨ : ਆਸਟ੍ਰੇਲੀਆ ’ਚ ਵਿਰੋਧੀ ਧਿਰ ਦੇ ਲੀਡਰ Peter Dutton ਨੇ ਖੁਲਾਸਾ ਕੀਤਾ ਹੈ ਕਿ ਉਹ ਬ੍ਰਿਸਬੇਨ ਵਿਚ 16 ਸਾਲ ਦੇ ਇਕ ਮੁੰਡੇ ਲੜਕੇ ਦੀ ਕਥਿਤ ਅਤਿਵਾਦੀ ਸਾਜਿਸ਼ ਦਾ ਨਿਸ਼ਾਨਾ ਸਨ। ਇਸ ਮੁੰਡੇ ’ਤੇ ਹਮਲੇ ਲਈ ਬੰਬ ਬਣਾਉਣ ਵਾਲੀ ਸਮੱਗਰੀ ਖਰੀਦਣ ਦਾ ਦੋਸ਼ ਹੈ ਅਤੇ ਉਹ ਅਦਾਲਤ ’ਚ ਕੇਸ ਦਾ ਸਾਹਮਣਾ ਕਰ ਰਿਹਾ ਹੈ।
Dutton ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਚਿੰਤਾ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਸੀ। ਉਨ੍ਹਾਂ ਨੇ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਦਾ ਉਨ੍ਹਾਂ ਦੀ ਸੁਰੱਖਿਆ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ Anthony Albanese ਨੇ ਵੀ Dutton ਨਾਲ ਸੰਪਰਕ ਕੀਤਾ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਅਜਿਹੀਆਂ ਧਮਕੀਆਂ ਦੀ ਨਿੰਦਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਸਿਆਸਤਦਾਨਾਂ ਵਿਰੁੱਧ ਧਮਕੀਆਂ ਅਸਵੀਕਾਰਯੋਗ ਹਨ ਅਤੇ ਇਨ੍ਹਾਂ ਮੁੱਦਿਆਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰਾਂ ਲਈ ਸਮਰਥਨ ਯਕੀਨੀ ਬਣਾਇਆ ਹੈ।
ਧਮਕੀਆਂ ਵਿੱਚ ਇਸ ਵਾਧੇ ਕਾਰਨ 3 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਦੋਵਾਂ ਪ੍ਰਮੁੱਖ ਪਾਰਟੀ ਨੇਤਾਵਾਂ ਲਈ ਸੁਰੱਖਿਆ ਉਪਾਅ ਵਧਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਡਟਨ ਨੇ 2014 ਤੋਂ 2017 ਤੱਕ ਇਮੀਗ੍ਰੇਸ਼ਨ ਮੰਤਰੀ ਦੇ ਤੌਰ ’ਤੇ ਆਪਣੇ ਸਮੇਂ ਤੋਂ ਸੁਰੱਖਿਆ ਉਪਾਅ ਵਧਾ ਦਿੱਤੇ ਸਨ, ਜਦੋਂ ਉਨ੍ਹਾਂ ਨੇ ਹਜ਼ਾਰਾਂ ਅਪਰਾਧੀਆਂ ਨੂੰ ਡਿਪੋਰਟ ਕੀਤਾ ਸੀ ਅਤੇ ਆਪਰੇਸ਼ਨ ‘ਸਾਵਰੇਨ ਬਾਰਡਰਜ਼’ ਦੀ ਨਿਗਰਾਨੀ ਕੀਤੀ ਸੀ।