ਮੈਲਬਰਨ : ਵਿਕਟੋਰੀਆ ਦੀ ਲੇਬਰ ਸਰਕਾਰ ਨੂੰ ਸਟੇਟ ਦੇ ਰਿਹਾਇਸ਼ੀ ਸੰਕਟ ਨੂੰ ਵਧਾਉਣ ਵਾਲੀਆਂ ਨੀਤੀਆਂ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Procore ਅਤੇ ਪ੍ਰਾਪਰਟੀ ਕੌਂਸਲ ਆਫ ਆਸਟ੍ਰੇਲੀਆ ਦੇ ਇੱਕ ਸਰਵੇਖਣ ’ਚ ਉਦਯੋਗ ਅੰਦਰ ਵਿਸ਼ਵਾਸ ਵਿੱਚ ਇਤਿਹਾਸਕ ਗਿਰਾਵਟ ਦਾ ਖੁਲਾਸਾ ਹੋਇਆ ਹੈ। ਸਰਵੇਖਣ ਅਨੁਸਾਰ ਸਟੇਟ ਦਾ ਸ਼ੁੱਧ ਪ੍ਰਦਰਸ਼ਨ ਸੂਚਕ ਅੰਕ ਨਿਰਪੱਖ ਤੋਂ 54 ਅੰਕ ਹੇਠਾਂ ਆ ਗਿਆ। ਆਲੋਚਕਾਂ ਦੀ ਦਲੀਲ ਹੈ ਕਿ ਸਖਤ ਜਾਇਦਾਦ ਟੈਕਸ ਨਿਵੇਸ਼ ਨੂੰ ਰੋਕਦਾ ਹੈ ਅਤੇ ਪ੍ਰਾਜੈਕਟਾਂ ਵਿੱਚ ਦੇਰੀ ਕਰਦਾ ਹੈ, ਜਿਸ ਨਾਲ ਮਕਾਨ ਦੀ ਕਮੀ ਦੀ ਸਮੱਸਿਆ ਹੋਰ ਬਦਤਰ ਹੋ ਰਹੀ ਹੈ। ਹਾਲਾਂਕਿ ਪ੍ਰੀਮੀਅਰ ਜੈਸਿੰਟਾ ਐਲਨ ਦਾ ਕਹਿਣਾ ਹੈ ਕਿ ਵਿਕਟੋਰੀਆ ਨੂੰ ਨਿਵੇਸ਼ਕਾਂ ਲਈ ਆਕਰਸ਼ਦ ਬਣਾਉਣ ਲਈ ਉਨ੍ਹਾਂ ਨੇ ਬਹੁਤ ਕੁੱਝ ਕੀਤਾ ਹੈ ਜਿਸ ਦੇ ਸਬੂਤ ਵਜੋਂ ਉਹ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਕਾਫ਼ੀ ਕਾਰੋਬਾਰੀ ਨਿਵੇਸ਼ਾਂ ਵੱਲ ਇਸ਼ਾਰਾ ਕਰਦੇ ਹਨ।
ਟੈਕਸ ਨੀਤੀਆਂ ਕਾਰਨ ਰਿਹਾਇਸ਼ੀ ਸੰਕਟ ਹੋਰ ਵਧਿਆ! ਜਾਣੋ ਕੀ ਕਹਿੰਦੀ ਹੈ ਵਿਕਟੋਰੀਆ ਬਾਰੇ ਤਾਜ਼ਾ ਰਿਪੋਰਟ
