ਮੈਲਬਰਨ : ਮੈਲਬਰਨ ਵਿੱਚ ਸਿੱਖ ਭਾਈਚਾਰਾ ਸਿੱਖ ਵਿਰਾਸਤੀ ਮਹੀਨੇ ਹੇਠ ਵਜੋਂ ਖਾਲਸਾ ਸਾਜਨਾ ਦਿਵਸ (ਵਿਸਾਖੀ ਜੋੜ ਮੇਲਾ) ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਗਮ ਐਤਵਾਰ, 13 ਅਪ੍ਰੈਲ ਨੂੰ ਫੈਡਰੇਸ਼ਨ ਸਕੁਆਇਰ ਵਿਖੇ ਮਨਾਇਆ ਜਾਵੇਗਾ।
ਦੁਪਹਿਰ 1 ਵਜੇ ਤੋਂ ਸ਼ੁਰੂ ਹੋ ਰਹੇ ਇਸ ਸਮਾਰੋਹ ਵਿੱਚ ਰਵਾਇਤੀ ਸਿੱਖ ਗਤੀਵਿਧੀਆਂ ਜਿਵੇਂ ਦਸਤਾਰ ਬੰਨ੍ਹਣਾ, ਲੰਗਰ, ਕੀਰਤਨ, ਬੱਚਿਆਂ ਦੀ ਪੇਸ਼ਕਾਰੀ, ਢਾਡੀ ਵਾਰਾ ਅਤੇ ਗੱਤਕਾ ਸ਼ਾਮਲ ਹਨ। ਸੱਭਿਆਚਾਰਕ ਤੌਰ ’ਤੇ ਅਮੀਰ ਇਸ ਇਕੱਠ ਦਾ ਉਦੇਸ਼ ਸਿੱਖ ਪਰੰਪਰਾਵਾਂ ਦੀ ਡੂੰਘਾਈ ਅਤੇ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਭਾਈਚਾਰੇ ਨੂੰ ਇਕਜੁੱਟ ਕਰਨਾ ਹੈ। ਇਹ ਸਮਾਗਮ ਵਿਕਟੋਰੀਆ ਦੀ ਗੁਰਦੁਆਰਾ ਕੌਂਸਲ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ, ਅਤੇ ਪ੍ਰਬੰਧਕ ਹਰ ਕਿਸੇ ਨੂੰ ਪਰਿਵਾਰ ਸਮੇਤ ਪੂਰਾ ਦਿਨ ਚੱਲਣ ਵਾਲੇ ਇਸ ਸਮਾਗਮ ’ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦੇ ਹਨ।