ਮੈਲਬਰਨ : ਆਸਟ੍ਰੇਲੀਆ ਦੇ ਕਿਸਾਨ ਹੁਣ ਆਪਣੀ ਮਿੱਟੀ, ਫ਼ਸਲਾਂ ਅਤੇ ਪਸ਼ੂਆਂ ਦੀ ਉਤਪਾਦਕਤਾ ਨੂੰ ਵਧਾਉਣ ਲਈ ਬਾਰੀਕ ਪੀਸੇ ਹੋਏ ਕੱਚ ਦਾ ਇਸਤੇਮਾਲ ਕਰ ਰਹੇ ਹਨ। ਕੁਈਨਜ਼ਲੈਂਡ ਦੀ Containers for Change ਸਕੀਮ ਰਾਹੀਂ ਇਕੱਠੀਆਂ ਕੀਤੀਆਂ ਗਈਆਂ ਕੱਚ ਦੀਆਂ ਬੋਤਲਾਂ ਨੂੰ ਬ੍ਰਿਸਬੇਨ ਦੀ ਇੱਕ 4 ਮਿਲੀਅਨ ਡਾਲਰ ਦੀ ਫੈਕਟਰੀ ਵਿੱਚ ਪੀਸ ਕੇ ਸਿਲੀਕਾਨ ਨਾਲ ਭਰਪੂਰ ਪਾਊਡਰ ਅਤੇ ਦਾਣੇ ਬਣਾਏ ਜਾ ਰਹੇ ਹਨ।
ABC News ਦੀ ਰਿਪੋਰਟ ਅਨੁਸਾਰ Agronomist David Archer ਅਤੇ Peter Norwood ਦੇ ਅਨੁਸਾਰ, ਇਹ ਉਤਪਾਦ ਪੌਦਿਆਂ ਦੇ ਵਿਕਾਸ ਵਿੱਚ 25 ਤੋਂ 30 ਫੀਸਦੀ ਤੱਕ ਵਾਧਾ ਕਰ ਸਕਦਾ ਹੈ। ਸਿਲੀਕਾਨ ਪੌਦਿਆਂ ਦੀ ਇਮਿਊਨਿਟੀ ਵਧਾਉਂਦਾ ਹੈ, ਜਿਸ ਨਾਲ ਉਹ ਬੀਮਾਰੀਆਂ, ਕੀੜਿਆਂ ਅਤੇ ਸੋਕੇ ਦਾ ਸਾਹਮਣਾ ਬਿਹਤਰ ਢੰਗ ਨਾਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਮਿੱਟੀ ਵਿੱਚ ਪਹਿਲਾਂ ਤੋਂ ਮੌਜੂਦ ਫ਼ਾਸਫ਼ੇਟ (phosphate) ਨੂੰ ਖੋਲ੍ਹ ਕੇ ਪੌਦਿਆਂ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਰਸਾਇਣਕ ਖਾਦਾਂ ਦੀ ਲੋੜ ਘੱਟ ਜਾਂਦੀ ਹੈ।

Warrnambool ਦੇ ਖੇਤ ਪ੍ਰਬੰਧਕ Tony Donovan ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੀਫ਼ ਲਈ ਪਾਲਤੂ ਪਸ਼ੂਆਂ ਦੇ ਸਰਦੀਆਂ ਦੇ ਭਾਰ ਵਾਧੇ ਵਿੱਚ 0.7-0.8 kg ਤੋਂ 1.4 kg ਤੱਕ ਦਾ ਵੱਡਾ ਉਛਾਲ ਦੇਖਿਆ ਹੈ। ਇਰਾਨ ’ਚ ਚਲ ਰਹੀ ਜੰਗ ਕਾਰਨ ਖਾਦਾਂ ਦੀਆਂ ਵਧਦੀਆਂ ਕੀਮਤਾਂ ਦੇ ਦੌਰ ਵਿੱਚ, ਇਹ ਦੇਸੀ ਅਤੇ organic ਵਿਕਲਪ ਕਿਸਾਨਾਂ ਲਈ ਖੇਤੀ ਦੀ ਲਾਗਤ ਘਟਾਉਣ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ।
