ਆਸਟ੍ਰੇਲੀਆ ’ਚ ਹਾਊਸਿੰਗ ਮਾਰਕੀਟ ਦੀ ਮੰਦੀ ਹੋਰ ਡੂੰਘੀ ਹੋਈ, Brisbane ਅਤੇ Adelaide ’ਚ ਵੀ ਗਿਰਾਵਟ

Sea7 Australia Team
2 Min Read

ਮੈਲਬਰਨ : Cotality ਦੇ ਤਾਜ਼ਾ ਹਾਊਸਿੰਗ ਹੋਮ ਵੈਲਿਊ ਇੰਡੈਕਸ (HVI) ਅਨੁਸਾਰ, ਆਸਟ੍ਰੇਲੀਆ ’ਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਹੁਣ ਹੋਰ ਤੇਜ਼ ਹੋ ਗਈ ਹੈ। ਜੁਲਾਈ ਮਹੀਨੇ ਦੌਰਾਨ ਰਾਸ਼ਟਰੀ ਪੱਧਰ ’ਤੇ ਕੀਮਤਾਂ ’ਚ 0.7% ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਦਸੰਬਰ 2022 ਤੋਂ ਬਾਅਦ ਸਭ ਤੋਂ ਵੱਡੀ ਇੱਕ-ਮਹੀਨੇ ਦੀ ਗਿਰਾਵਟ ਹੈ। ਇਸ ਸਮੇਂ ਆਸਟ੍ਰੇਲੀਆ ’ਚ ਇੱਕ ਔਸਤ ਘਰ ਦੀ median value 928,421 ਡਾਲਰ ’ਤੇ ਪਹੁੰਚ ਗਈ ਹੈ।

ਸਭ ਤੋਂ ਵੱਧ ਅਸਰ Sydney ਅਤੇ Melbourne ਦੇ ਬਾਜ਼ਾਰਾਂ ’ਤੇ ਦੇਖਣ ਨੂੰ ਮਿਲਿਆ ਹੈ, ਜਿੱਥੇ ਕੀਮਤਾਂ ਕ੍ਰਮਵਾਰ 1.4% ਅਤੇ 1.2% ਘਟੀਆਂ ਹਨ। ਪਹਿਲਾਂ ਮਜ਼ਬੂਤ ਪ੍ਰਦਰਸ਼ਨ ਕਰਨ ਵਾਲੇ ਸ਼ਹਿਰ ਵੀ ਹੁਣ ਇਸ ਮੰਦੀ ਦੀ ਚਪੇਟ ’ਚ ਆ ਰਹੇ ਹਨ। Brisbane ’ਚ 0.6% ਅਤੇ Adelaide ’ਚ 0.2% ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, Perth ’ਚ 0.1% ਦਾ ਮਾਮੂਲੀ ਵਾਧਾ ਦੇਖਿਆ ਗਿਆ ਹੈ।

 
Month Quarter Annual Total Return Median Value
Sydney −1.4% −4.0% −2.0% 1.0% $1,244,617
Melbourne −1.2% −3.4% −2.8% 0.7% $797,354
Brisbane −0.6% −0.6% 14.8% 18.6% $1,104,094
Adelaide −0.2% 0.1% 10.5% 14.4% $944,909
Perth 0.1% −0.3% 20.5% 25.2% $1,029,797
Hobart 0.1% 1.4% 9.3% 14.1% $756,951
Darwin 0.8% 2.4% 16.3% 23.5% $642,175
Canberra −1.0% −2.1% 1.0% 5.2% $883,138
Combined capitals −0.9% −2.5% 3.9% 7.3% $1,010,814
Combined regional −0.2% −0.1% 9.7% 14.4% $769,867
National −0.7% −1.9% 5.3% 8.9% $928,421

ਦੂਜੇ ਪਾਸੇ, ਰੈਂਟ ’ਚ ਵਾਧਾ ਜਾਰੀ ਹੈ। ਜੁਲਾਈ ਮਹੀਨੇ ’ਚ ਰਾਸ਼ਟਰੀ ਰੈਂਟਲ ਇੰਡੈਕਸ 0.4% ਵਧਿਆ ਹੈ, ਜਿਸ ਨਾਲ ਸਾਲਾਨਾ ਵਾਧਾ ਰੇਟ 5.9% ’ਤੇ ਪਹੁੰਚ ਗਿਆ ਹੈ। Cotality ਦੇ ਰਿਸਰਚ ਹੈੱਡ Gerard Burg ਅਨੁਸਾਰ, ਵਧ ਰਹੇ ਵਿਆਜ ਰੇਟ, ਮਹਿੰਗਾਈ ਅਤੇ ਘਟ ਰਹੇ ਖਰੀਦਦਾਰਾਂ ਦੇ ਭਰੋਸੇ ਕਰਕੇ ਆਉਣ ਵਾਲੇ ਸਮੇਂ ’ਚ ਘਰਾਂ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਰਹੇਗਾ।

ਸੀਨੀਅਰ ਵਿਸ਼ਲੇਸ਼ਕ ਸ਼ੇਨ ਓਲੀਵਰ ਮੁਤਾਬਕ ਜੁਲਾਈ ਵਿੱਚ 0.7% ਗਿਰਾਵਟ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਅੱਗੇ ਵੀ ਡਿੱਗ ਸਕਦੀਆਂ ਹਨ। ਉਨ੍ਹਾਂ ਅਨੁਸਾਰ ਮਕਾਨਾਂ ਦੀ ਕਮੀ, ਵਿਕਰੀਕਰਤਾਵਾਂ ਵੱਲੋਂ ਜਲਦਬਾਜ਼ੀ ਨਾ ਕਰਨਾ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 5% ਡਿਪਾਜ਼ਿਟ ਸਕੀਮ ਹੀ ਫਿਲਹਾਲ ਬਾਜ਼ਾਰ ਨੂੰ ਸਹਾਰਾ ਦੇ ਰਹੀਆਂ ਹਨ।

Share This Article
Leave a Comment

Leave a Reply

Your email address will not be published. Required fields are marked *