ਆਸਟ੍ਰੇਲੀਆ ‘ਚ Pauline Hanson ਖ਼ਿਲਾਫ਼ ਸਟੂਡੈਂਟਸ ਦਾ ਵਿਸ਼ਾਲ ਵਿਰੋਧ ਪ੍ਰਦਰਸ਼ਨ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ’ਚ ਹਜ਼ਾਰਾਂ ਸਕੂਲੀ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਨੇ ਪੜ੍ਹਾਈ ਛੱਡ ਕੇ One Nation ਪਾਰਟੀ ਦੀ ਆਗੂ Pauline Hanson ਵਿਰੁੱਧ ਰੋਸ ਮਾਰਚ ਕੱਢਿਆ। National Union of Students ਵੱਲੋਂ ਸੱਦੇ ਇਸ ਪ੍ਰਦਰਸ਼ਨ ਦੌਰਾਨ Sydney, Melbourne, Brisbane ਅਤੇ ਹੋਰ ਪ੍ਰਮੁੱਖ ਸ਼ਹਿਰਾਂ ’ਚ ਵਿਦਿਆਰਥੀਆਂ ਨੇ ਨਸਲਵਾਦ ਅਤੇ ਵਿਤਕਰੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਵਿਦਿਆਰਥੀਆਂ ਅਤੇ ਹਮਾਇਤੀਆਂ ਦਾ ਕਹਿਣਾ ਸੀ ਕਿ Pauline Hanson ਦੀਆਂ ਨੀਤੀਆਂ ਦੇਸ਼ ’ਚ ਵੰਡ ਪਾਉਣ ਵਾਲੀਆਂ ਹਨ। ਪ੍ਰਦਰਸ਼ਨ ’ਚ ਸ਼ਾਮਲ Green MP Jenny Leong ਨੇ ਆਖਿਆ ਕਿ Hanson ਦਾ ਏਜੰਡਾ ਸਮਾਜ ’ਚ ਨਫ਼ਰਤ ਫੈਲਾਉਂਦਾ ਹੈ।

ਆਸਟ੍ਰੇਲੀਆ ਦੇ ਸਿੱਖਿਆ ਮੰਤਰੀ Jason Clare ਅਤੇ ਵਿਕਟੋਰੀਆ ਪ੍ਰੀਮੀਅਰ Ben Carroll ਨੇ ਸਟੂਡੈਂਟਸ ਨੂੰ ਵਿਰੋਧ ਪ੍ਰਦਰਸ਼ਨਾਂ ਦੀ ਬਜਾਏ ਸਕੂਲ ਆ ਕੇ ਪੜ੍ਹਾਈ ’ਤੇ ਧਿਆਨ ਦੇਣ ਦੀ ਅਪੀਲ ਕੀਤੀ, ਪਰ ਇਸ ਦੇ ਬਾਵਜੂਦ ਸਟੂਡੈਂਟ ਵੱਡੀ ਗਿਣਤੀ ’ਚ ਪ੍ਰਦਰਸ਼ਨ ’ਚ ਸ਼ਾਮਲ ਹੋਏ।

Pauline Hanson

ਇਸ ਵਿਰੋਧ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ Pauline Hanson ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸਟੂਡੈਂਟਸ ਨੂੰ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕਰਨ ਦੀ ਥਾਂ ਦੇਸ਼ ’ਚ ਵਧ ਰਹੀ ਮਹਿੰਗਾਈ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। One Nation ਦੀ MP Rickie-Lee Tyrrell ਨੇ ਵੀ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਸਲਵਾਦੀ ਨਹੀਂ ਹੈ।

Share This Article
Leave a Comment

Leave a Reply

Your email address will not be published. Required fields are marked *