ਮਾਈਗਰੇਸ਼ਨ ਦੇ ਮੁੱਦੇ ’ਤੇ Pauline Hanson ਨੂੰ ਜਸਵਿੰਦਰ ਮਾਨ ਨੇ ਦਿੱਤਾ ਠੋਕਵਾਂ ਜਵਾਬ

Sea7 Australia Team
2 Min Read

ਕਿਹਾ,ਆਂਟੀ ਜੀ ਇੰਡੀਅਨਜ਼ ’ਤੇ ਦੋਸ਼ ਮੜ੍ਹਨ ਤੋਂ ਪਹਿਲਾਂ ਬਟਰ ਚਿਕਨ ਖਾਓ ਤੇ ਅੰਕੜੇ ਮੁੜ ਗਿਣੋ’

ਮੈਲਬਰਨ : ਆਸਟ੍ਰੇਲੀਆ ’ਚ ਮਾਈਗਰੇਸ਼ਨ ਦੇ ਮੁੱਦੇ ’ਤੇ ਚੱਲ ਰਹੀ ਸਿਆਸੀ ਬਹਿਸ ਵਿਚਾਲੇ ਸਿਡਨੀ ਦੇ ਰਹਿਣ ਵਾਲੇ ਮਾਈਗਰੇਸ਼ਨ ਏਜੰਟ ਜਸਵਿੰਦਰ ਮਾਨ ਨੇ One Nation ਪਾਰਟੀ ਦੀ ਲੀਡਰ Pauline Hanson ਨੂੰ ਕਰਾਰਾ ਜਵਾਬ ਦਿੱਤਾ ਹੈ। Pauline Hanson ਨੇ ਹਾਲ ਹੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਤੇ ਸਖ਼ਤ ਰੋਕ ਲਗਾਉਣ ਦੀ ਮੰਗ ਕੀਤੀ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਕੁਝ ਮਾਈਗਰੈਂਟਸ study visa ਦੀ ਵਰਤੋਂ permanent residency ਹਾਸਲ ਕਰਨ ਲਈ ਇੱਕ ‘ਚੋਰ ਦਰਵਾਜ਼ੇ’ ਵਜੋਂ ਕਰ ਰਹੇ ਹਨ।

ਇਸ ਦਾ ਜਵਾਬ ਦਿੰਦਿਆਂ ਜਸਵਿੰਦਰ ਮਾਨ ਨੇ ਕਿਹਾ ਕਿ ਇੰਡੀਅਨ ਮਾਈਗਰੈਂਟਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇਸ਼ ਦੀ ਵਧਦੀ ਆਬਾਦੀ ਲਈ ਨਾਜਾਇਜ਼ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ‘ਸੌਖਾ ਨਿਸ਼ਾਨਾ’ ਬਣਾਇਆ ਜਾਂਦਾ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਦੀ ਕੁੱਲ ਆਬਾਦੀ ’ਚ ਇੰਡੀਆ ਅੰਦਰ ਜਨਮੇ ਲੋਕਾਂ ਦੀ ਗਿਣਤੀ ਸਿਰਫ਼ 3.5 ਫੀਸਦੀ ਹੈ ਅਤੇ ਇੰਡੀਅਨ ਟੈਂਪਰੇਰੀ ਵੀਜ਼ਾ ਧਾਰਕ ਸਿਰਫ਼ 1 ਫੀਸਦੀ ਹਨ। ਮੌਜੂਦਾ ਸਮੇਂ ’ਚ ਲਗਭਗ 100,000 ਇੰਡੀਅਨ ਸਟੂਡੈਂਟਸ ਆਸਟ੍ਰੇਲੀਆ ’ਚ ਹਨ।

ਉਨ੍ਹਾਂ ਦੱਸਿਆ ਕਿ ਲੱਖਾਂ ਇੰਡੀਅਨ ਮਾਈਗਰੈਂਟਸ ਇੱਥੋਂ ਦੇ ਸਿਟੀਜ਼ਨ ਅਤੇ ਪਰਮਾਨੈਂਟ ਰੈਜ਼ੀਡੈਂਟ ਹਨ, ਜੋ ਟੈਕਸ ਅਦਾ ਕਰਦੇ ਹਨ, ਕਾਰੋਬਾਰ ਚਲਾਉਂਦੇ ਹਨ ਅਤੇ ਨੌਕਰੀਆਂ ਪੈਦਾ ਕਰਦੇ ਹਨ। ਉਨ੍ਹਾਂ ਵਿਅੰਗ ’ਚ Pauline Hanson ਨੂੰ ਕਿਹਾ, ‘‘ਆਂਟੀ Pauline Hanson ਇੰਡੀਆ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ, ਥੋੜ੍ਹਾ ਬਟਰ ਚਿਕਨ ਖਾਓ ਅਤੇ ਅੰਕੜਿਆਂ ਦੀ ਦੁਬਾਰਾ ਗਿਣਤੀ ਕਰੋ।’’

ਜਸਵਿੰਦਰ ਮਾਨ ਨੇ ਇਹ ਵੀ ਉਜਾਗਰ ਕੀਤਾ ਕਿ ਆਸਟ੍ਰੇਲੀਆ ’ਚ 2.97 ਮਿਲੀਅਨ ਟੈਂਪਰੇਰੀ ਵੀਜ਼ਾ ਧਾਰਕਾਂ ਵਿੱਚੋਂ ਲਗਭਗ 730,000 ਨਿਊਜ਼ੀਲੈਂਡ ਦੇ ਨਾਗਰਿਕ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਟੈਂਪਰੇਰੀ ਮਾਈਗਰੇਸ਼ਨ ਹੀ ਅਸਲ ਸਮੱਸਿਆ ਹੈ ਤਾਂ ਹਰ ਵਾਰ ਇੰਡੀਆ ਹੀ ਸੁਰਖੀਆਂ ’ਚ ਕਿਉਂ ਰਹਿੰਦਾ ਹੈ?

TAGGED:
Share This Article
Leave a Comment

Leave a Reply

Your email address will not be published. Required fields are marked *