ਆਸਟ੍ਰੇਲੀਅਨ ਟੈਕਸ ਨਿਯਮਾਂ ’ਚ ਬਦਲਾਅ ਬਾਰੇ ਨਵੀਂ ਰਿਸਰਚ, 43% ਇਨਵੈਸਟਰਜ਼ ਨੂੰ ਮਿਲੇਗੀ ਵੱਡੀ ਰਾਹਤ!

Sea7 Australia Team
2 Min Read
  • 53% ਪ੍ਰਾਪਰਟੀ ਇਨਵੈਸਟਰਜ਼ ਨੂੰ ਦੇਣਾ ਪਵੇਗਾ ਵੱਧ ਟੈਕਸ

ਮੈੱਲਬਰਨ : ਆਸਟ੍ਰੇਲੀਅਨ ਦੀ ਫ਼ੈਡਰਲ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਹਾਊਸਿੰਗ ਟੈਕਸ ਸੁਧਾਰਾਂ ਨੂੰ ਲੈ ਕੇ ਇੱਕ ਅਹਿਮ ਖ਼ੁਲਾਸਾ ਹੋਇਆ ਹੈ। e61 Institute ਦੇ ਤਾਜ਼ਾ ਅਧਿਐਨ ਮੁਤਾਬਕ, ਇਹ ਸੁਧਾਰ ਪ੍ਰਾਪਰਟੀ ਨਿਵੇਸ਼ਕਾਂ ’ਤੇ ਓਨਾ ਗੰਭੀਰ ਅਸਰ ਨਹੀਂ ਪਾਉਣਗੇ ਜਿੰਨਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ। 2008 ਤੋਂ 2025 ਦਰਮਿਆਨ 920,000 ਹਾਊਸਿੰਗ ਨਿਵੇਸ਼ਾਂ ਦੇ ਅੰਕੜਿਆਂ ਦੀ ਪੜਚੋਲ ਕਰਨ ਤੋਂ ਬਾਅਦ ਖੋਜਕਰਤਾਵਾਂ ਨੇ ਪਾਇਆ ਕਿ ਜਿੱਥੇ 53% ਨਿਵੇਸ਼ਕਾਂ ’ਤੇ ਕੁੱਲ ਟੈਕਸ ਵਧੇਗਾ, ਉੱਥੇ ਹੀ 43% ਨਿਵੇਸ਼ਕ ਅਸਲ ’ਚ ਪਹਿਲਾਂ ਨਾਲੋਂ ਘੱਟ ਟੈਕਸ ਭਰਨਗੇ।

David Chau ਅਤੇ Ahmed Yussuf ਦੀ ਰਿਪੋਰਟ ਅਨੁਸਾਰ, ਇਹ ਨੀਤੀਗਤ ਫ਼ੈਸਲੇ 1 July 2027 ਤੋਂ ਲਾਗੂ ਹੋਣਗੇ। ਇਨ੍ਹਾਂ ਤਹਿਤ Capital Gains Tax (CGT) ਦੀ ਪੁਰਾਣੀ 50% ਛੋਟ ਨੂੰ ਖ਼ਤਮ ਕਰ ਕੇ inflation ਅਧਾਰਿਤ ਕਟੌਤੀ ਅਤੇ 30% ਘੱਟੋ-ਘੱਟ ਟੈਕਸ ਦਰ ਲਾਗੂ ਕੀਤੀ ਜਾਵੇਗੀ।

e61 Institute ਦੀ ਰਿਸਰਚ ਅਰਥਸ਼ਾਸਤਰੀ Elyse Dwyer ਨੇ ਦੱਸਿਆ ਕਿ ਇਹ ਪ੍ਰਣਾਲੀ ਵੱਡੇ ਮੁਨਾਫ਼ਿਆਂ ’ਤੇ ਵੱਧ ਅਤੇ ਛੋਟੇ ਰਿਟਰਨ ’ਤੇ ਘੱਟ ਟੈਕਸ ਲਗਾਏਗੀ, ਜਿਸ ਕਾਰਨ ਲਗਭਗ 54% ਪ੍ਰਾਪਰਟੀਜ਼ ਦੀ ਵਿਕਰੀ ’ਤੇ CGT ’ਚ ਕਮੀ ਆਵੇਗੀ।

ਇਸ ਤੋਂ ਇਲਾਵਾ, Negative Gearing ਦੀ ਛੋਟ ਹੁਣ ਸਿਰਫ਼ ਨਵੀਆਂ ਉਸਾਰੀਆਂ ’ਤੇ ਹੀ ਮਿਲੇਗੀ, ਜਦੋਂ ਕਿ ਬਜਟ ਤੋਂ ਪਹਿਲਾਂ ਖ਼ਰੀਦੀਆਂ ਜਾਇਦਾਦਾਂ ਦੇ ਅਧਿਕਾਰ ਸੁਰੱਖਿਅਤ ਰਹਿਣਗੇ। Treasurer Jim Chalmers ਦਾ ਮੰਨਣਾ ਹੈ ਕਿ ਇਸ ਨਾਲ ਅਗਲੇ ਦਹਾਕੇ ’ਚ 75,000 ਹੋਰ ਲੋਕਾਂ ਨੂੰ ਆਪਣਾ ਘਰ ਖ਼ਰੀਦਣ ’ਚ ਮਦਦ ਮਿਲੇਗੀ।

ਹਾਲਾਂਕਿ, ਵਿਰੋਧੀ ਧਿਰ ਦੇ ਲੀਡਰ Angus Taylor ਨੇ ਇਸ ਸੁਧਾਰ ਦਾ ਵਿਰੋਧ ਕਰਦਿਆਂ ਆਪਣੀ ਸਰਕਾਰ ਬਣਨ ’ਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਵਾਅਦਾ ਕੀਤਾ ਹੈ।

Share This Article
Leave a Comment

Leave a Reply

Your email address will not be published. Required fields are marked *