ਮੈਲਬਰਨ : NSW Greens ਦੀ ਆਗੂ Abigail Boyd ਵੱਲੋਂ ਪ੍ਰਾਪਤ ਕੀਤੀਆਂ ਗਈਆਂ ਗੁਪਤ ਸਰਕਾਰੀ ਫਾਈਲਾਂ ਨੇ ਆਸਟ੍ਰੇਲੀਆ ਦੀ food industry ’ਚ ਗੰਭੀਰ ਲਾਪਰਵਾਹੀ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸੁਰੱਖਿਆ ’ਚ ਹੋਈਆਂ ਵੱਡੀਆਂ ਉਲੰਘਣਾਵਾਂ ਦਾ ਖੁਲਾਸਾ ਕੀਤਾ ਹੈ।
ABC News ਦੀ ਇੱਕ ਰਿਪੋਰਟ ਮੁਤਾਬਕ, NSW Food Authority ਦੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਕੁਝ ਉਤਪਾਦਾਂ ’ਚ ਬੀਫ਼ ਅਤੇ ਭੇਡ ਦੇ ਮਾਸ ਵਜੋਂ ਘੋੜੇ ਦਾ ਮਾਸ ਹੀ ਵੇਚਿਆ ਜਾ ਰਿਹਾ ਸੀ। ਇਸ ਤੋਂ ਇਲਾਵਾ, ਬਰੈੱਡ ਵਰਗੇ ਖਾਣ-ਪੀਣ ਵਾਲੇ ਸਾਮਾਨ ’ਚ Metal shavings, ਚੂਹੇ ਦੇ ਵਾਲ ਅਤੇ ਸੂਈਆਂ ਤੱਕ ਮਿਲੀਆਂ ਹਨ।
Abigail Boyd ਅਨੁਸਾਰ, ਲੋਕਾਂ ਦਾ ਦੇਸ਼ ਦੀ ਭੋਜਨ ਸੁਰੱਖਿਆ ਪ੍ਰਣਾਲੀ ’ਤੇ ਜੋ ਭਰੋਸਾ ਸੀ, ਉਹ ਹੁਣ ਡਗਮਗਾ ਗਿਆ ਹੈ। ਦਸਤਾਵੇਜ਼ਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ 2022 ਤੋਂ 2026 ਦੇ ਵਿਚਕਾਰ Cater Care, Catholic Healthcare, Mercy Health ਅਤੇ Uniting ਵਰਗੀਆਂ ਵੱਡੀਆਂ ਸੰਸਥਾਵਾਂ, Aged care homes ਅਤੇ ਹਸਪਤਾਲਾਂ ਨੂੰ ਖਰਾਬ ਸਫ਼ਾਈ, ਮਿਆਦ ਪੁਗਾ ਚੁੱਕੇ ਭੋਜਨ ਅਤੇ ਤਾਪਮਾਨ ਨਿਯੰਤਰਣ ਦੀਆਂ ਕਮੀਆਂ ਲਈ ਨੋਟਿਸ ਜਾਰੀ ਕੀਤੇ ਗਏ ਸਨ।
ਇੱਕ ਫਲ ਅਤੇ ਸਬਜ਼ੀ ਵਿਕਰੀਕਰਤਾ ਵਲੋਂ Rockmelon ਵਿੱਚ ਖ਼ਤਰਨਾਕ Bacteria (Listeria) ਮਿਲਣ ਦੀ ਸੂਚਨਾ ਸਮੇਂ ਸਿਰ ਨਹੀਂ ਦਿੱਤੀ ਗਈ। ਜਾਂਚਕਰਤਾਵਾਂ ਨੇ Illegal knackeries ਅਤੇ ਪਸ਼ੂਆਂ ਨਾਲ ਹੁੰਦੀ ਕਰੂਰਤਾ ’ਤੇ ਵੀ ਚਿੰਤਾ ਪ੍ਰਗਟਾਈ ਹੈ। ਇਸ ਖ਼ੁਲਾਸੇ ਤੋਂ ਬਾਅਦ ਮਾਹਰਾਂ ਨੇ ਆਸਟ੍ਰੇਲੀਆ ਵਿੱਚ ਇੱਕ ਖਾਸ Food Fraud Unit ਬਣਾਉਣ ਦੀ ਮੰਗ ਕੀਤੀ ਹੈ।
