ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਅਹਿਮ ਮੁਲਾਕਾਤ, ਆਪਸੀ ਦੋਸਤੀ ਅਤੇ ਆਰਥਿਕ ਸੁਰੱਖਿਆ ’ਤੇ ਜ਼ੋਰ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਵਿਚਕਾਰ ਕੁਈਨਜ਼ਲੈਂਡ ਦੇ Noosa ਵਿਖੇ ਸਾਲਾਨਾ ਦੁਵੱਲੀ ਮੀਟਿੰਗ ਹੋਈ। ਇਸ ਉੱਚ-ਪੱਧਰੀ ਗੱਲਬਾਤ ਦੌਰਾਨ ਗਲੋਬਲ ਅਸਥਿਰਤਾ ਅਤੇ ਆਰਥਿਕ ਚੁਣੌਤੀਆਂ ਦਾ ਮੁੱਦਾ ਛਾਇਆ ਰਿਹਾ।

ਪ੍ਰਧਾਨ ਮੰਤਰੀ Anthony Albanese ਨੇ ਬਦਲਦੇ ਹੋਏ ਗਲੋਬਲ ਹਾਲਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੋਹਾਂ ਦੇਸ਼ਾਂ ਦੀ ਆਪਸੀ ਦੋਸਤੀ ਅਤੇ ਸਹਿਯੋਗ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋ ਪਰਿਵਾਰਾਂ ਵਾਂਗ ਹਨ। ਜਦੋਂ ਦੁਨੀਆ ’ਚ ਹਾਲਾਤ ਡਾਵਾਂਡੋਲ ਹੋ ਜਾਂਦੇ ਨੇ ਤਾਂ ਪਰਿਵਾਰ ਦੀ ਅਹਿਮੀਅਤ ਸਭ ਤੋਂ ਜ਼ਿਆਦਾ ਵੱਧ ਜਾਂਦੀ ਹੈ।’’ ਦੋਹਾਂ ਆਗੂਆਂ ਨੇ ਬਿਜ਼ਨਸ, ਟਰੇਡ ਅਤੇ ਡਿਫ਼ੈਂਸ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ।

ਦੂਜੇ ਪਾਸੇ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੀ ਆਰਥਿਕਤਾ ਨੂੰ ਆਸਟ੍ਰੇਲੀਆ ਦੇ ਮੁਤਾਬਕ ਹੋਰ ਸੁਧਾਰਨ ਦੀ ਗੱਲ ਕਹੀ।

ਇਸ ਮੀਟਿੰਗ ਦੌਰਾਨ ਚੀਨ ਵੱਲੋਂ ਨਿਊਜ਼ੀਲੈਂਡ ਦੇ ਚਾਰ MPs ’ਤੇ ਲਗਾਈ ਗਈ ਯਾਤਰਾ ਪਾਬੰਦੀ ਦਾ ਮੁੱਦਾ ਵੀ ਚੁੱਕਿਆ ਗਿਆ। Christopher Luxon ਨੇ ਇਸ ਪਾਬੰਦੀ ਨੂੰ ਗਲਤ ਦੱਸਿਆ ਅਤੇ ਚੀਨ ਸਾਹਮਣੇ ਇਸ ਮੁੱਦੇ ’ਤੇ ਵਿਰੋਧ ਦਰਜ ਕਰਵਾਉਣ ਲਈ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ Penny Wong ਅਤੇ ਆਸਟ੍ਰੇਲੀਆ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਦੋਹਾਂ ਦੇਸ਼ਾਂ ਨੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਆਪਸੀ ਤਾਲਮੇਲ ਹੋਰ ਵਧਾਉਣ ਦਾ ਅਹਿਦ ਲਿਆ।

 

Share This Article
Leave a Comment

Leave a Reply

Your email address will not be published. Required fields are marked *