ਮੈਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਕੋਰੋਨਾ ਮਹਾਮਾਰੀ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਮੰਦੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਵਧਦੇ ਵਿਆਜ ਰੇਟ ਅਤੇ ਟੈਕਸ ਛੋਟਾਂ (Tax Breaks) ’ਚ ਕੀਤੇ ਗਏ ਬਦਲਾਅ ਕਾਰਨ ਦੇਸ਼ ਦੇ ਰੀਅਲ ਅਸਟੇਟ ਖੇਤਰ ਵਿੱਚ ਵੱਡੀ ਮੰਦੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਅਸਰ ਹੁਣ ਦੇਸ਼ ਦੀ ਪੂਰੀ ਆਰਥਿਕਤਾ ’ਤੇ ਦਿਖਾਈ ਦੇ ਰਿਹਾ ਹੈ।
ਇਸ ਸਾਲ ਸਿਡਨੀ ਅਤੇ ਮੈਲਰਨ ’ਚ ਘਰਾਂ ਦੀਆਂ ਕੀਮਤਾਂ ਲਗਭਗ 5% ਤੱਕ ਡਿੱਗ ਚੁੱਕੀਆਂ ਹਨ। ਖਰੀਦਦਾਰਾਂ ਦੀ ਘਟਦੀ ਦਿਲਚਸਪੀ ਕਾਰਨ Auction Clearance Rates ਵਿੱਚ ਵੱਡੀ ਗਿਰਾਵਟ ਆਈ ਹੈ ਅਤੇ Mortgage ਲਈ ਆਉਣ ਵਾਲੀਆਂ ਅਰਜ਼ੀਆਂ ਵਿੱਚ 14% ਦੀ ਕਮੀ ਦਰਜ ਕੀਤੀ ਗਈ ਹੈ।
Reserve Bank of Australia (RBA) ਵਲੋਂ ਮਹਿੰਗਾਈ ’ਤੇ ਕਾਬੂ ਪਾਉਣ ਲਈ ਵਿਆਜ ਰੇਟ ’ਚ ਕੀਤੇ ਵਾਧੇ ਦੀਆਂ ਕੋਸ਼ਿਸ਼ਾਂ ਨੇ ਖਰੀਦਦਾਰਾਂ, ਖਾਸ ਕਰਕੇ First Home Buyers, ਦਾ ਉਤਸ਼ਾਹ ਠੰਢਾ ਕਰ ਦਿੱਤਾ ਹੈ। RBA Governor Michele Bullock ਮੁਤਾਬਕ ਤਾਂ ਹਾਊਸਿੰਗ ਮਾਰਕੀਟ ’ਚ ਅੰਦਾਜ਼ੇ ਨਾਲੋਂ ਜ਼ਿਆਦਾ ਸੁਸਤੀ ਆਈ ਹੈ।
ਇਸ ਮੰਦੀ ਦਾ ਅਸਰ ਸਿਰਫ਼ ਘਰਾਂ ਦੀ ਵਿਕਰੀ ਤੱਕ ਸੀਮਤ ਨਹੀਂ ਹੈ, ਬਲਕਿ Real Estate Agents, Tradespeople ਅਤੇ Retailers ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। New South Wales ਸਰਕਾਰ ਨੇ ਅਗਲੇ ਚਾਰ ਸਾਲਾਂ ’ਚ Stamp Duty ਤੋਂ ਹੋਣ ਵਾਲੀ ਆਮਦਨ ਵਿੱਚ 5.3 ਬਿਲੀਅਨ ਡਾਲਰ ਦੀ ਕਮੀ ਦਾ ਅਨੁਮਾਨ ਲਗਾਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਵਿਆਜ ਰੇਟ ਹੇਠਾਂ ਨਹੀਂ ਆਉਂਦੇ, ਉਦੋਂ ਤੱਕ ਬਾਜ਼ਾਰ ’ਚ ਸੁਧਾਰ ਦੀ ਸੰਭਾਵਨਾ ਘੱਟ ਹੈ।
