ਆਸਟ੍ਰੇਲੀਆ ਦੀ ਇਕੋਨੋਮੀ ’ਚ ਸੁਸਤੀ ਦੀ ਦਸਤਕ, ਮਾਰਚ ਤਿਮਾਹੀ ਦੌਰਾਨ ਵਿਕਾਸ ਰੇਟ ਘਟ ਕੇ 0.3% ਹੋਇਆ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ਦੀ ਇਕੋਨੋਮੀ ’ਚ ਇੱਕ ਵੱਡੀ ਸੁਸਤੀ ਸ਼ੁਰੂ ਹੋ ਗਈ ਹੈ, ਜਿੱਥੇ ਮਾਰਚ ਤਿਮਾਹੀ ਦੌਰਾਨ ਦੇਸ਼ ਦੀ ਤਿਮਾਹੀ ਵਿਕਾਸ ਰੇਟ ਘਟ ਕੇ ਸਿਰਫ਼ 0.3% ਰਹਿ ਗਿਆ ਹੈ। Australian Bureau of Statistics (ABS) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਇਹ ਪਿਛਲੇ ਸਾਲ ਦੀ ਆਖਰੀ ਤਿਮਾਹੀ ’ਚ ਦਰਜ ਕੀਤੇ 0.9% ਦੇ ਵਿਕਾਸ ਰੇਟ ਨਾਲੋਂ ਇੱਕ ਵੱਡੀ ਗਿਰਾਵਟ ਹੈ।

ਹਾਲਾਂਕਿ ਦੇਸ਼ ਦੀ ਸਾਲਾਨਾ ਵਿਕਾਸ ਦਰ (Annual growth rate) 2.5% ’ਤੇ ਸਥਿਰ ਰਹਿਣ ਵਿੱਚ ਕਾਮਯਾਬ ਰਹੀ ਹੈ, ਪਰ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਦਰੂਨੀ ਆਰਥਿਕ ਦਬਾਅ ਹੁਣ ਆਪਣਾ ਅਸਰ ਦਿਖਾਉਣ ਲੱਗ ਪਏ ਹਨ। ਵਿਕਾਸ ਰੇਟ ਵਿੱਚ ਆਏ ਇਸ ਅਚਾਨਕ ਗਿਰਾਵਟ ਦਾ ਮੁੱਖ ਕਾਰਨ Reserve Bank of Australia (RBA) ਵੱਲੋਂ ਫ਼ਰਵਰੀ ਅਤੇ ਮਾਰਚ ਮਹੀਨੇ ਵਿੱਚ ਵਧਾਏ ਵਿਆਜ ਰੇਟ ਅਤੇ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਭਾਰੀ ਵਾਧਾ ਹੈ। RBA ਨੇ ਜੂਨ ਤੱਕ ਦੇ ਸਾਲ ਦੌਰਾਨ ਅਰਥਵਿਵਸਥਾ ਦੇ 1.9 ਫ਼ੀਸਦੀ ਵਧਣ ਦਾ ਅਨੁਮਾਨ ਲਗਾਇਆ ਹੈ, ਇਸ ਲਈ ਉਹ ਆਉਣ ਵਾਲੇ ਮਹੀਨਿਆਂ ਵਿੱਚ ਅਰਥਵਿਵਸਥਾ ਦੇ ਹੋਰ ਕਮਜ਼ੋਰ ਹੋਣ ਦੀ ਉਮੀਦ ਕਰ ਰਿਹਾ ਹੈ।

ABS ਦੀ ਨੈਸ਼ਨਲ ਅਕਾਊਂਟਸ ਹੈੱਡ Grace Kim ਨੇ ਕਿਹਾ, ‘‘ਵਧਦੇ ਵਿਆਜ ਰੇਟ ਅਤੇ ਮਹਿੰਗੇ ਤੇਲ ਕਾਰਨ ਲੋਕ ਹੁਣ ਖ਼ਰਚਾ ਕਰਨ ਲੱਗੇ ਬਹੁਤ ਸਾਵਧਾਨੀ ਵਰਤ ਰਹੇ ਹਨ।’’ ਇਸ ਬਦਲੇ ਰਵੱਈਏ ਕਰਕੇ ਕਈ ਖੇਤਰਾਂ ਵਿੱਚ ਘਰੇਲੂ ਖ਼ਰਚਿਆਂ ਵਿੱਚ ਵੱਡੀ ਕਮੀ ਦੇਖੀ ਗਈ ਹੈ।

ਆਉਣ ਵਾਲਾ ਸਮਾਂ ਹੋਰ ਚੁਣੌਤੀਪੂਰਨ ਹੋ ਸਕਦਾ ਹੈ। RBA ਦੀ ਗਵਰਨਰ Michele Bullock ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਦੇਸ਼ ਨੂੰ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਮਹਿੰਗਾਈ ਬਣੀ ਰਹੇਗੀ ਅਤੇ ਬੇਰੁਜ਼ਗਾਰੀ ਦੀ ਦਰ ਵੀ 5% ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ, RBA ਨੇ ਸਾਲ ਦੇ ਅੰਤ ਤੱਕ ਆਪਣੀ ਸਾਲਾਨਾ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 1.3% ਕਰ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *