ਮੈੱਲਬਰਨ : Australia ’ਚ ਪੈਟਰੋਲ ਦੀਆਂ ਕੀਮਤਾਂ ਔਸਤਨ 2.42 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ, ਜਿਸ ਦਾ ਮੁੱਖ ਕਾਰਨ Iran ’ਚ ਲੰਮੀ ਖਿੱਚ ਰਹੀ ਜੰਗ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਦੇਸ਼ ’ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ Fuel ਦੀ ਕਮੀ ਦਾ ਡਰ ਬਣਿਆ ਹੋਇਆ ਹੈ, Australia ਆਪਣਾ ਲੱਖਾਂ ਲੀਟਰ biofuel ਵਿਦੇਸ਼ਾਂ ’ਚ ਐਕਸਪੋਰਟ ਕਰ ਰਿਹਾ ਹੈ।
ABC News ਦੀ ਇੱਕ ਰਿਪੋਰਟ ਅਨੁਸਾਰ ਇਸ ਸਮੇਂ Australia ਕੋਲ ਪੈਟਰੋਲ ਦਾ ਸਿਰਫ਼ 41 ਦਿਨਾਂ ਅਤੇ ਡੀਜ਼ਲ ਦਾ 33 ਦਿਨਾਂ ਦਾ ਸਟਾਕ ਹੈ, ਜੋ ਕਿ ਇੰਟਰਨੈਸ਼ਨਲ ਪੱਧਰ ’ਤੇ ਜ਼ਰੂਰੀ 90 ਦਿਨਾਂ ਦੇ ਨਿਯਮ ਤੋਂ ਬਹੁਤ ਘੱਟ ਹੈ। ਇਸ ਸੰਕਟ ਨੂੰ ਦੇਖਦੇ ਹੋਏ ਨਵੀਂ ਬਣੀ Biofuel Producers Alliance (ਜਿਸ ’ਚ Manildra Group ਅਤੇ Wilmar Sugar ਵਰਗੀਆਂ ਕੰਪਨੀਆਂ ਸ਼ਾਮਲ ਹਨ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲਿਅਮ ਕੰਪਨੀਆਂ ਲਈ ਆਸਟ੍ਰੇਲੀਅਨ biofuel ਖਰੀਦਣਾ ਲਾਜ਼ਮੀ ਕੀਤਾ ਜਾਵੇ।
Alliance ਦੇ ਮੁਖੀ Matt Hobbs ਨੇ ਦੱਸਿਆ ਕਿ ਸਾਲ ਦੇ ਪਹਿਲੇ ਛੇ ਮਹੀਨਿਆਂ ’ਚ ਹੀ 60 ਮੈਗਾਲੀਟਰ ਤੋਂ ਵੱਧ ਆਸਟ੍ਰੇਲੀਅਨ biofuel ਵਿਦੇਸ਼ਾਂ ’ਚ ਭੇਜਿਆ ਗਿਆ ਕਿਉਂਕਿ ਦੇਸ਼ ਦੇ importers ਵੱਲੋਂ ਇਸ ਦੀ ਮੰਗ ਨਹੀਂ ਸੀ। ਉਨ੍ਹਾਂ ਸਪੱਸ਼ਟ ਕਿਹਾ ਕਿ Fuel crisis ਦੇ ਸਮੇਂ “Australia ’ਚ ਬਣਿਆ ਈਂਧਨ Australia ’ਚ ਹੀ ਵਰਤਿਆ ਜਾਣਾ ਚਾਹੀਦਾ ਹੈ।”
Federal government 2029 ਤੱਕ ਇੱਕ ਨਵਾਂ “volumetric mandate” ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜੋ ਤੇਲ ਕੰਪਨੀਆਂ ਨੂੰ ਸਥਾਨਕ biofuel ਖਰੀਦਣ ਲਈ ਮਜਬੂਰ ਕਰੇਗਾ। ਪਰ Biofuel Producers Alliance ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ US ਵੱਲੋਂ ਡੀਜ਼ਲ ਐਕਸਪੋਰਟ ’ਤੇ ਸੰਭਾਵਿਤ ਪਾਬੰਦੀ ਦੇ ਮੱਦੇਨਜ਼ਰ, ਆਮ ਲੋਕਾਂ ਨੂੰ ਰਾਹਤ ਦੇਣ ਲਈ ਇਸ ਨਿਯਮ ਨੂੰ 2029 ਦੀ ਬਜਾਏ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਸਖ਼ਤ ਲੋੜ ਹੈ।
