Australia ਸਰਕਾਰ ਦਾ ਵੱਡਾ ਫੈਸਲਾ, Refugee Visa ਅਪੀਲ ਲਈ ਹੁਣ ਪਹਿਲਾਂ ਦੇਣੀ ਪਵੇਗੀ ਫੀਸ

Sea7 Australia Team
2 Min Read
  • ਪਹਿਲਾਂ ਅਪੀਲ ਰੱਦ ਹੋਣ ਤੋਂ ਬਾਅਦ ਹੀ 2293 ਡਾਲਰ ਦੀ ਫੀਸ ਲਈ ਜਾਂਦੀ ਸੀ
  • ਸਿਰਫ਼ 20 ਫੀਸਦੀ ਲੋਕ ਹੀ ਇਹ ਰਕਮ ਅਦਾ ਕਰਦੇ ਸਨ
  • ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ : ਮੰਤਰੀ Tony Burke

ਮੈੱਲਬਰਨ : ਆਸਟ੍ਰੇਲੀਆ ਸਰਕਾਰ ਨੇ ਸ਼ਰਨਾਰਥੀ (Refugee) ਵੀਜ਼ਾ ਰੱਦ ਹੋਣ ਦੇ ਫੈਸਲੇ ਖਿਲਾਫ਼ ਅਪੀਲ ਕਰਨ ਵਾਲੇ ਐਪਲੀਕੈਂਟਸ ਲਈ ਨਿਯਮ ਸਖ਼ਤ ਕਰ ਦਿੱਤੇ ਹਨ। ਨਵੇਂ ਨਿਯਮਾਂ ਤਹਿਤ ਹੁਣ Administrative Review Tribunal (ART) ’ਚ ਅਪੀਲ ਦਾਇਰ ਕਰਨ ਸਮੇਂ ਹੀ 1863.50 ਡਾਲਰ ਦੀ ਫੀਸ ਅਗਾਊਂ (upfront) ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਇਹ ਬਦਲਾਅ 1 ਨਵੰਬਰ ਤੋਂ ਲਾਗੂ ਹੋ ਗਿਆ ਹੈ।

The Age ਦੀ ਇੱਕ ਰਿਪੋਰਟ ਅਨੁਸਾਰ ਇਸ ਤੋਂ ਪਹਿਲਾਂ ਅਪੀਲ ਰੱਦ ਹੋਣ ਤੋਂ ਬਾਅਦ ਹੀ 2293 ਡਾਲਰ ਦੀ ਫੀਸ ਲਈ ਜਾਂਦੀ ਸੀ, ਪਰ ਅੰਕੜਿਆਂ ਮੁਤਾਬਕ ਸਿਰਫ਼ 20 ਫੀਸਦੀ ਲੋਕ ਹੀ ਇਹ ਰਕਮ ਅਦਾ ਕਰਦੇ ਸਨ। Home Affairs Minister Tony Burke ਨੇ ਕਿਹਾ ਕਿ ਇਹ ਕਦਮ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ, ਕਿਉਂਕਿ ਕਈ ਮਾਇਗਰੈਂਟਸ ਆਸਟ੍ਰੇਲੀਆ ’ਚ ਲੰਮਾ ਸਮਾਂ ਰਹਿਣ ਲਈ ਝੂਠੇ ਦਾਅਵੇ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਪੀਲ ਕਰਨ ਵਾਲੇ 85 ਫੀਸਦੀ ਲੋਕਾਂ ਦੇ ਦਾਅਵੇ ਗਲਤ ਪਾਏ ਜਾਂਦੇ ਹਨ। ਹਾਲਾਂਕਿ, ਜਿਨ੍ਹਾਂ ਬਿਨੈਕਾਰਾਂ ਦੀ ਅਪੀਲ ਸਫਲ ਹੋਵੇਗੀ, ਉਨ੍ਹਾਂ ਨੂੰ ਪੂਰੀ ਫੀਸ ਵਾਪਸ (refund) ਕਰ ਦਿੱਤੀ ਜਾਵੇਗੀ।

ਸਰਕਾਰੀ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ’ਚ ਇਸ ਵੇਲੇ 1,11,000 ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਦੇ ਸੁਰੱਖਿਆ ਵੀਜ਼ਾ ਦਾਅਵੇ ਰੱਦ ਹੋ ਚੁੱਕੇ ਹਨ ਅਤੇ ਲਗਭਗ 35,000 ਮਾਮਲੇ ਟ੍ਰਿਬਿਊਨਲ ਕੋਲ ਵਿਚਾਰ-ਅਧੀਨ ਹਨ।

ਦੂਜੇ ਪਾਸੇ, Asylum Seeker Resource Centre ਦੀ ਡਿਪਟੀ CEO Jana Favero ਨੇ ਇਸ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰੀ ਫੀਸ ਉਨ੍ਹਾਂ ਅਸਲ ਸ਼ਰਨਾਰਥੀਆਂ ਨਾਲ ਬੇਇਨਸਾਫ਼ੀ ਹੈ ਜੋ ਪਹਿਲਾਂ ਹੀ ਖਾਣੇ ਅਤੇ ਦਵਾਈਆਂ ਵਰਗੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਸਾਬਕਾ ਇਮੀਗ੍ਰੇਸ਼ਨ ਅਧਿਕਾਰੀ Abul Rizvi ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹੋਰ ਵੀਜ਼ਾ ਨਿਯਮਾਂ ’ਚ ਸਖ਼ਤੀ ਕਾਰਨ ਸ਼ਰਨਾਰਥੀ ਅਰਜ਼ੀਆਂ ’ਚ ਹੋਰ ਵਾਧਾ ਹੋ ਸਕਦਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *