ਆਸਟ੍ਰੇਲੀਆ ਦੀ ਪ੍ਰਮੁੱਖ ਬੀਮਾ ਕੰਪਨੀ ਨੂੰ 2 ਮਿਲੀਅਨ ਡਾਲਰ ਦਾ ਜੁਰਮਾਨਾ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਦੀ Federal Court ਨੇ ਪ੍ਰਮੁੱਖ ਬੀਮਾ ਕੰਪਨੀ Hollard Insurance Partners ਨੂੰ ਇੱਕ ਘਰੇਲੂ ਬੀਮਾ claim ਦੇ ਨਿਪਟਾਰੇ ’ਚ ਗੰਭੀਰ ਲਾਪਰਵਾਹੀ ਵਰਤਣ ਕਾਰਨ 2 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਲਗਾਇਆ ਹੈ। ਕੰਪਨੀ ਦੀ ਇਸ ਦੇਰੀ ਕਾਰਨ Victoria ਦੇ ਇੱਕ ਪਰਿਵਾਰ ਨੂੰ ਲੰਬੇ ਸਮੇਂ ਤੱਕ ਉੱਲੀ (mould) ਅਤੇ ਖਸਤਾ ਹਾਲਤ ਵਾਲੇ ਘਰ ’ਚ ਰਹਿਣ ਲਈ ਮਜਬੂਰ ਹੋਣਾ ਪਿਆ।

ਇਹ ਮਾਮਲਾ ਅਕਤੂਬਰ 2021 ਦਾ ਹੈ, ਜਦੋਂ ਇੱਕ ਭਿਆਨਕ ਤੂਫ਼ਾਨ ਕਾਰਨ ਖੇਤਰੀ Victoria ’ਚ ਇੱਕ ਪਰਿਵਾਰ ਦੇ ਘਰ ਦੀ ਛੱਤ ਨੁਕਸਾਨੀ ਗਈ ਸੀ। Hollard ਨੇ ਸ਼ੁਰੂ ’ਚ ਦਾਅਵਾ ਸਵੀਕਾਰ ਕਰ ਲਿਆ ਸੀ, ਪਰ ਬਾਅਦ ’ਚ 15 ਮਹੀਨਿਆਂ ਦੀ ਦੇਰੀ ਤੋਂ ਬਾਅਦ ਅਪ੍ਰੈਲ 2023 ’ਚ ਇਸ ਨੂੰ ਰੱਦ ਕਰ ਦਿੱਤਾ। ਇੰਜੀਨੀਅਰਿੰਗ ਜਾਂਚ ’ਚ ਵੀ ਅੱਠ ਮਹੀਨਿਆਂ ਦੀ ਦੇਰੀ ਕੀਤੀ ਗਈ। ਇਸ ਦੌਰਾਨ ਛੱਤ ਦੀ ਮੁਰੰਮਤ ਨਾ ਹੋਣ ਕਾਰਨ ਘਰ ’ਚ ਨਮੀ ਅਤੇ ਉੱਲੀ ਫੈਲ ਗਈ, ਜਿਸ ਨਾਲ ਘਰ ਰਹਿਣ ਯੋਗ ਨਹੀਂ ਰਿਹਾ।

2022 ਦੇ ਅਖੀਰ ’ਚ ਪਰਿਵਾਰ ਵੱਲੋਂ ਸ਼ਿਕਾਇਤ ਕਰਨ ‘ਤੇ Hollard ਨੇ ਮਾਮਲਾ ਨਿਪਟਾਉਣ ਲਈ ਸਿਰਫ਼ $1,000 ਦੀ ਪੇਸ਼ਕਸ਼ ਕੀਤੀ ਸੀ। ਪਰਿਵਾਰ ਨੇ ਇਸ ਨੂੰ ਠੁਕਰਾ ਕੇ Australian Financial Complaints Authority (AFCA) ਕੋਲ ਪਹੁੰਚ ਕੀਤੀ। ਆਖ਼ਰਕਾਰ ਤਿੰਨ ਸਾਲਾਂ ਤੋਂ ਵੱਧ ਸਮੇਂ ਬਾਅਦ ਕੰਪਨੀ ਨੂੰ $1.55 ਮਿਲੀਅਨ ਦਾ ਮੁਆਵਜ਼ਾ ਦੇਣਾ ਪਿਆ।

ASIC ਦੀ ਚੇਅਰ Sarah Court ਨੇ ਕਿਹਾ ਕਿ ਇਹ ਇਮਾਨਦਾਰੀ ਦੇ ਫ਼ਰਜ਼ ਦੀ ਉਲੰਘਣਾ ਲਈ ਕਿਸੇ ਬੀਮਾ ਕੰਪਨੀ ‘ਤੇ ਲਗਾਇਆ ਗਿਆ ਪਹਿਲਾ ਸਿਵਲ ਜੁਰਮਾਨਾ ਹੈ। Justice Button ਨੇ ਵੀ ਕੰਪਨੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਬੇਹੱਦ ਮਾਨਸਿਕ ਪ੍ਰੇਸ਼ਾਨੀ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਹ ਫੈਸਲਾ ਸਮੁੱਚੇ ਬੀਮਾ ਖੇਤਰ ਲਈ ਇੱਕ ਸਖ਼ਤ ਚੇਤਾਵਨੀ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *