ਮੈੱਲਬਰਨ : Australia ਦੇ ਹੌਸਪਿਟੈਲਿਟੀ ਉਦਯੋਗ ਅਤੇ ਵਪਾਰਕ ਸੰਗਠਨਾਂ ਨੇ ਦੇਸ਼ ’ਚ Migrants ਦੀ ਗਿਣਤੀ ’ਚ ਭਾਰੀ ਕਟੌਤੀ ਕਰਨ ਦੇ ਸਿਆਸੀ ਪ੍ਰਸਤਾਵਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। Australian Hotels Association (AHA) ਨੇ ਇੱਕ ਵਿਵਾਦਪੂਰਨ AI-ਅਧਾਰਤ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ’ਚ ਦਿਖਾਇਆ ਗਿਆ ਹੈ ਕਿ Migrants ਵਰਕਰਜ਼ ਤੋਂ ਬਿਨਾਂ ਆਸਟ੍ਰੇਲੀਆ ਦੀ ਹਾਲਤ ਕਿਹੋ ਜਿਹੀ ਹੋਵੇਗੀ। ਵੀਡੀਓ ’ਚ ਖਾਲੀ ਸੁਪਰਮਾਰਕੀਟਾਂ (ਜਿੱਥੇ ਇੱਕ ਗਲਿਆ ਹੋਇਆ ਸੇਬ 47.50 ਡਾਲਰ ਦਾ ਹੈ), ਗਾਹਕਾਂ ਵੱਲੋਂ ਖੁਦ ਕੌਫੀ ਬਣਾਉਣ ਤੇ ਹੋਟਲ ਦੇ ਕਮਰੇ ਸਾਫ਼ ਕਰਨ, ਅਤੇ ਬਜ਼ੁਰਗਾਂ ਦੀ ਦੇਖਭਾਲ (Aged Care) ’ਚ ਨਰਸਾਂ ਦੀ ਘਾਟ ਕਾਰਨ ਪੈਦਾ ਹੋਣ ਵਾਲੀਆਂ ਗੰਭੀਰ ਸਥਿਤੀਆਂ ਨੂੰ ਦਰਸਾਇਆ ਗਿਆ ਹੈ।
AHA ਦੇ ਮੁੱਖ ਕਾਰਜਕਾਰੀ ਅਧਿਕਾਰੀ Stephen Ferguson ਨੇ ਕਿਹਾ ਕਿ ਭਾਵੇਂ ਕਾਰੋਬਾਰੀ ਪਹਿਲਾਂ ਆਸਟ੍ਰੇਲੀਅਨਾਂ ਨੂੰ ਨੌਕਰੀ ਦੇਣਾ ਚਾਹੁੰਦੇ ਹਨ, ਪਰ ਦੇਸ਼ ’ਚ ਪਹਿਲਾਂ ਹੀ 7,000 ਸ਼ੈੱਫ ਅਤੇ ਕੁੱਕ ਦੀਆਂ ਅਸਾਮੀਆਂ ਖਾਲੀ ਹਨ। Restaurant & Catering Australia ਦੇ ਪ੍ਰਧਾਨ John Hart ਅਤੇ FECCA ਦੀ ਚੀਫ਼ ਐਗਜ਼ੀਕਿਊਟਿਵ Prerana Mehta ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਕਟੌਤੀਆਂ ਨਾਲ ਛੋਟੇ ਕਾਰੋਬਾਰ ਅਤੇ Regional ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। FECCA ਦੇ ਸਰਵੇਖਣ ਅਨੁਸਾਰ 70% ਤੋਂ ਵੱਧ ਕਾਰੋਬਾਰੀ ਮੰਨਦੇ ਹਨ ਕਿ Migrants ਵਰਕਰ ਅਹਿਮ ਭੂਮਿਕਾਵਾਂ ਨਿਭਾਉਣ ਲਈ ਜ਼ਰੂਰੀ ਹਨ।
View this post on Instagram
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ Tony Burke ਅਨੁਸਾਰ ਸਰਕਾਰ 2028 ਤੱਕ Net Overseas Migration (NOM) ਨੂੰ 2,25,000 ਤੱਕ ਲਿਆਉਣ ਅਤੇ ਵਰਕਿੰਗ ਹੌਲੀਡੇਅ ਵੀਜ਼ਿਆਂ ਲਈ ਬੈਲਟ ਸਿਸਟਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
ਜਦਕਿ Coalition ’ਚ ਵਿਰੋਧੀ ਧਿਰ ਦੇ ਨੇਤਾ Angus Taylor ਨੇ ਪਹਿਲੇ ਦੋ ਸਾਲਾਂ ਲਈ ਪ੍ਰਵਾਸ ਨੂੰ ਘਟਾ ਕੇ 1,00,000 ਕਰਨ ਦਾ ਪ੍ਰਸਤਾਵ ਰੱਖਿਆ ਹੈ। Deputy Liberal leader Jane Hume ਨੇ ਕਿਹਾ ਕਿ ਆਸਟ੍ਰੇਲੀਆ ਸਿਰਫ਼ ‘ਗੈਸਟ ਵਰਕਰ ਆਰਥਿਕਤਾ’ ਨਹੀਂ ਬਣ ਸਕਦਾ।
ਉਧਰ One Nation ਦੀ ਲੀਡਰ Pauline Hanson ਦੀ ਪਾਰਟੀ ਨੇ ਤਿੰਨ ਸਾਲਾਂ ’ਚ 7,50,000 ਦੀ ਕਟੌਤੀ ਕਰ ਕੇ ਨੈੱਟ ਮਾਈਗ੍ਰੇਸ਼ਨ ਨੂੰ ਨੈਗੇਟਿਵ (Negative) ਕਰਨ ਦੀ ਮੰਗ ਕੀਤੀ ਹੈ।
ਹਾਲਾਂਕਿ Independent Senator David Pocock ਅਤੇ Australian Chamber of Commerce and Industry ਦੇ ਮੁਖੀ Andrew McKellar ਨੇ ਸਿਆਸੀ ਪਾਰਟੀਆਂ ਨੂੰ ਸਿਰਫ਼ ਅੰਕੜਿਆਂ ਦੀ ਰਾਜਨੀਤੀ ਛੱਡ ਕੇ ਦੇਸ਼ ’ਚ ਸਕਿੱਲਡ ਵਰਕਰਜ਼ ਦੀ ਘਾਟ (Skills Gaps) ਨੂੰ ਪੂਰਾ ਕਰਨ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।
