Queensland ’ਚ ਸਸਤੇ ਘਰਾਂ ਦੀ ਘਾਟ, 500k ਤੋਂ ਘੱਟ ਕੀਮਤ ਵਾਲੇ ਸਿਰਫ਼ 180 ਸਬਅਰਬ ਬਚੇ

Sea7 Australia Team
3 Min Read

ਮੈੱਲਬਰਨ : ਵੱਧ ਰਹੀ ਆਬਾਦੀ ਅਤੇ ਘਰਾਂ ਦੀ ਭਾਰੀ ਸਪਲਾਈ ਘਾਟ ਕਾਰਨ, Queensland ’ਚ ਸਸਤੀ ਪ੍ਰਾਪਰਟੀ ਖਰੀਦਣ ਦਾ ਸਮਾਂ ਤੇਜ਼ੀ ਨਾਲ ਹੱਥੋਂ ਨਿਕਲਦਾ ਜਾ ਰਿਹਾ ਹੈ। ਤਾਜ਼ਾ ਮਾਰਕੀਟ ਆਂਕੜਿਆਂ ਅਨੁਸਾਰ, ਹੁਣ ਪੂਰੇ ਸਟੇਟ ’ਚ ਸਿਰਫ਼ 180 ਸਬਅਰਬ ਅਜਿਹੇ ਬਚੇ ਹਨ ਜਿੱਥੇ ਘਰਾਂ ਦੀ ਔਸਤ (median) ਕੀਮਤ 500,000 ਡਾਲਰ ਤੋਂ ਘੱਟ ਹੈ।

realestate ਨਾਲ ਗੱਲ ਕਰਦਿਆਂ ਪ੍ਰਾਪਰਟੀ ਐਕਸਪਰਟ ਅਤੇ Hotspotting ਦੇ ਮੁਖੀ Tim Graham ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 3 ਤੋਂ 5 ਸਾਲਾਂ ’ਚ ਇਹ ਸਸਤੇ ਵਿਕਲਪ ਸੁੰਗੜ ਕੇ 100 ਤੋਂ ਵੀ ਘੱਟ ਰਹਿ ਜਾਣਗੇ। ਉਨ੍ਹਾਂ ਦੱਸਿਆ ਕਿ Brisbane ਦੇ mainland ’ਤੇ ਹੁਣ ਕੋਈ ਵੀ ਅਜਿਹਾ ਇਲਾਕਾ ਨਹੀਂ ਹੈ ਜਿੱਥੇ ਘਰ 700,000 ਡਾਲਰ ਤੋਂ ਘੱਟ ਮਿਲਦਾ ਹੋਵੇ। Brisbane ਦੇ ਸਭ ਤੋਂ ਸਸਤੇ ਵਿਕਲਪ ਹੁਣ ਸਿਰਫ਼ Southern Moreton Bay Islands (ਜਿਵੇਂ ਕਿ Russell Island) ਤੱਕ ਸੀਮਤ ਹਨ, ਪਰ ਉੱਥੇ ਟਰਾਂਸਪੋਰਟ ਅਤੇ ਹੋਰ ਲਾਗਤਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

Outback towns ਜਿਵੇਂ ਕਿ Cunnamulla (145,000 ਡਾਲਰ) ਅਤੇ Quilpie (162,500 ਡਾਲਰ) ਭਾਵੇਂ ਸਭ ਤੋਂ ਸਸਤੇ ਹਨ, ਪਰ Tim Graham ਨੇ ਖਰੀਦਦਾਰਾਂ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਅਨੁਸਾਰ, ਨਿਵੇਸ਼ ਕਰਨ ਲੱਗਿਆਂ ਸਿਰਫ਼ ‘ਸਸਤਾ’ ਹੋਣਾ ਹੀ ਕਾਫੀ ਨਹੀਂ ਹੈ, ਸਗੋਂ ਇਹ ਦੇਖਣਾ ਜ਼ਰੂਰੀ ਹੈ ਕਿ ਭਵਿੱਖ ’ਚ ਉਸ ਘਰ ਨੂੰ ਖਰੀਦਣ ਵਾਲਾ ਕੋਈ ਹੋਵੇਗਾ ਜਾਂ ਨਹੀਂ। ਇਸੇ ਤਰ੍ਹਾਂ, Moranbah ਅਤੇ Dysart ਵਰਗੇ ਮਾਈਨਿੰਗ ਕਸਬਿਆਂ ’ਚ ਵੀ ਨਿਵੇਸ਼ ਕਰਨਾ ਜੋਖਮ ਭਰਿਆ ਹੋ ਸਕਦਾ ਹੈ ਕਿਉਂਕਿ ਇਹ ਸਿਰਫ਼ ਇੱਕ ਇੰਡਸਟਰੀ ‘ਤੇ ਨਿਰਭਰ ਕਰਦੇ ਹਨ।

Gold Coast ’ਚ ਵੀ 500k ਤੋਂ ਘੱਟ ਵਾਲੇ ਘਰ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ। Tim Graham ਦੀ ਸਲਾਹ ਹੈ ਕਿ ਜੇਕਰ ਕੋਈ 500,000 ਡਾਲਰ ਦਾ ਨਿਵੇਸ਼ ਕਰਨਾ ਚਾਹੁੰਦਾ ਹੈ, ਤਾਂ Rockhampton ਜਾਂ Townsville ਵਰਗੇ ਸ਼ਹਿਰਾਂ ’ਚ ਕਰਨਾ ਬਿਹਤਰ ਹੈ। ਇਨ੍ਹਾਂ ਸ਼ਹਿਰਾਂ ਦੀ ਆਰਥਿਕਤਾ ਕਈ ਵੱਖ-ਵੱਖ ਖੇਤਰਾਂ ’ਤੇ ਨਿਰਭਰ ਕਰਦੀ ਹੈ, ਜਿਸ ਕਾਰਨ ਇੱਥੇ ਭਵਿੱਖ ’ਚ ਵੀ ਪ੍ਰਾਪਰਟੀ ਦੀ ਮਜ਼ਬੂਤ ਮੰਗ ਬਣੀ ਰਹੇਗੀ।

  • Brisbane Mainland’s Five Cheapest Medians
    • 1. Fortitude Valley Unit $705,000
    • 2. Bowen Hills House $714,250
    • 3. Bowen Hills Unit $720,000
    • 4. Alexandra Hills Unit $720,000
    • 5. Macgregor Unit $725,000
  • Gold Coast’s Five Cheapest Medians:
    • 1. Stapylton House $529,000
    • 2. Bundall Unit $785,000
    • 3. Nerang Unit $790,000
    • 4. Oxenford Unit $793,500
    • 5. Molendinar Unit $795,000
  • Cairns’ Five Cheapest Medians:
    • 1. Mount Garnet House $235,000
    • 2. Woree Unit $240,000
    • 3. South Johnstone House $300,000
    • 4. Wongaling Beach Unit $321,950
    • 5. Cardwell Unit $330,000
  • Townsville’s Five Cheapest Medians:
    • 1. Giru House $266,500
    • 2. Ayr Unit $285,000
    • 3. Queenton House $346,500
    • 4. Ingham House $350,000
    • 5. Cungulla House $366,000
  • Top 5 Cheapest Medians for Houses
    • Cunnamulla (Outback) $145,000
    • Quilpie (Outback) $162,500
    • Injune (Darling Downs – Maranoa) $184,500
    • Sapphire Central (Central QLD) $197,500
    • Tara (Darling Downs Maranoa) $205,000
  • Top 5 Cheapest Medians for Units
    • Middlemount (Mackay / Isaac) $180,000
    • Paget (Mackay / Isaac) $212,500
    • Bucasia (Mackay / Isaac) $218,500
    • Clermont (Mackay / Isaac) $220,000
    • Dolphin Heads (Mackay / Isaac) $222,500

(Source: Realestate.com.au)

Share This Article
Leave a Comment

Leave a Reply

Your email address will not be published. Required fields are marked *