ਐਡੀਲੇਡ ਸ਼ੋਅ ਦੌਰਾਨ ਭੜਕੇ ਕਰਨ ਔਜਲਾ, ਸਟੇਜ ’ਤੇ ਜੈਕੇਟ ਸੁੱਟਣ ਵਾਲੇ ਫੈਨ ਦੀ ਲਗਾਈ ਕਲਾਸ

Sea7 Australia Team
2 Min Read

ਐਡੀਲੇਡ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਅੰਤਰਰਾਸ਼ਟਰੀ P-Pop Culture Tour ਦੇ ਤਹਿਤ ਆਸਟ੍ਰੇਲੀਆ ’ਚ ਸ਼ੋਅ ਕਰ ਰਹੇ ਹਨ। 16 ਅਗਸਤ ਨੂੰ ਸਾਊਥ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ’ਚ ਉਨ੍ਹਾਂ ਦੇ ਲਾਈਵ ਕੰਸਰਟ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦਰਅਸਲ, ਸ਼ੋਅ ਦੌਰਾਨ ਭੀੜ ’ਚੋਂ ਇੱਕ ਪ੍ਰਸ਼ੰਸਕ ਨੇ ਸਟੇਜ ’ਤੇ ਪਰਫਾਰਮ ਕਰ ਰਹੇ ਕਰਨ ਔਜਲਾ ਵੱਲ ਆਪਣੀ ਜੈਕੇਟ ਸੁੱਟ ਦਿੱਤੀ। ਇਸ ਹਰਕਤ ਨੇ ਗਾਇਕ ਨੂੰ ਕਾਫੀ ਨਾਰਾਜ਼ ਕਰ ਦਿੱਤਾ। ਵਾਇਰਲ ਵੀਡੀਓ ’ਚ ਕਰਨ ਔਜਲਾ ਗੁੱਸੇ ਵਿੱਚ ਪੰਜਾਬੀ ’ਚ ਬੋਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਭੀੜ ਨੂੰ ਪੁੱਛਿਆ, ‘‘ਜੇਕਰ ਤੇਰੇ ਵਿੱਚ ਹਿੰਮਤ ਹੈ ਤਾਂ ਮੇਰੇ ਸਾਹਮਣੇ ਆ। ਆਜਾ ਦੇਖਦੇ ਹਾਂ ਜੇਕਰ ਤੂੰ ਸੱਚਮੁੱਚ ਆਪਣੇ ਪਿਓ ਦਾ ਪੁੱਤ ਹੈਂ।’’

ਜਦੋਂ ਜੈਕੇਟ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਤਾਂ ਕਰਨ ਨੇ ਉਸ ਨੂੰ ਝਿੜਕਿਆ। ਪਰ ਜਦੋਂ ਫ਼ੈਨ ਨੇ ਕਿਹਾ ਕਿ ਉਸ ਨੇ ਪਿਆਰ ’ਚ ਜੈਕਟ ਸੁੱਟੀ ਸੀ ਤਾਂ ਕਰਨ ਔਜਲਾ ਨੇ ਕਿਹਾ, ‘‘ਤੂੰ ਪਾਗਲ ਹੈਂ? ਤੈਨੂੰ ਕੀ ਚਾਹੀਦਾ?’’ ਉਨ੍ਹਾਂ ਨੇ ਫੈਨ ਨੂੰ ਅਜਿਹੀ ਹਰਕਤ ਦੁਬਾਰਾ ਨਾ ਕਰਨ ਦੀ ਚਿਤਾਵਨੀ ਦਿੱਤੀ।

ਹਾਲਾਂਕਿ, ਸ਼ੁਰੂਆਤੀ ਗੁੱਸੇ ਤੋਂ ਬਾਅਦ ਕਰਨ ਔਜਲਾ ਦਾ ਨਰਮ ਸੁਭਾਅ ਵੀ ਦੇਖਣ ਨੂੰ ਮਿਲਿਆ ਅਤੇ ਜੈਕੇਟ ’ਤੇ ਆਟੋਗ੍ਰਾਫ਼ ਵੀ ਦਿੱਤਾ। ਉਹ ਜਲਦੀ ਹੀ ਸ਼ਾਂਤ ਹੋ ਗਏ ਅਤੇ ਫੈਨ ਨੂੰ ਪਿਆਰ ਨਾਲ ਕਿਹਾ, ‘‘ਮੈਂ ਇੱਥੇ ਤੇਰਾ ਮਜ਼ਾਕ ਉਡਾਉਣ ਨਹੀਂ ਆਇਆ। ਮੇਰਾ ਸਮਾਂ ਬਰਬਾਦ ਨਾ ਕਰ। ਲਿਆ ਮੈਨੂੰ ਦੇ, ਮੈਂ ਉਸ ’ਤੇ ਸਾਈਨ ਕਰ ਦਿੰਦਾ ਹਾਂ।’’

ਦੱਸ ਦੇਈਏ ਕਿ ਐਡੀਲੇਡ ਦੇ ਇਸ ਸ਼ਾਨਦਾਰ ਸ਼ੋਅ ਤੋਂ ਬਾਅਦ, ਕਰਨ ਔਜਲਾ ਹੁਣ ਮੈਲਬਰਨ (18 ਅਤੇ 19 ਅਗਸਤ), ਸਿਡਨੀ (21 ਅਗਸਤ), ਬ੍ਰਿਸਬੇਨ (23 ਅਗਸਤ) ਅਤੇ ਪਰਥ (24 ਅਗਸਤ) ਵਿਖੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਗੇ।

Share This Article
Leave a Comment

Leave a Reply

Your email address will not be published. Required fields are marked *