ਸਿਡਨੀ : PM Anthony Albanese ਦੀ ਸਰਕਾਰ ਨੇ Islamophobia ਬਾਰੇ ਵਿਸ਼ੇਸ਼ ਦੂਤ Aftab Malik ਦੀ ਰਿਪੋਰਟ ’ਤੇ ਆਪਣਾ ਅਧਿਕਾਰਤ ਜਵਾਬ ਜਾਰੀ ਕਰ ਦਿੱਤਾ ਹੈ। ਇਹ ਰਿਪੋਰਟ 10 ਮਹੀਨੇ ਪਹਿਲਾਂ 54 ਸਿਫ਼ਾਰਸ਼ਾਂ ਨਾਲ ਪੇਸ਼ ਕੀਤੀ ਗਈ ਸੀ।
ਸਰਕਾਰ ਨੇ counter-terror ਕਾਨੂੰਨਾਂ ਵਿੱਚ ਬਦਲਾਅ ਕਰਨ ਅਤੇ anti-Palestinian ਜਾਂ anti-Arab ਨਸਲਵਾਦ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀਆਂ ਮੁੱਖ ਮੰਗਾਂ ਨੂੰ ਖਾਰਜ ਕਰ ਦਿੱਤਾ ਹੈ। Anthony Albanese ਨੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਸਲਾਹ ਮੁਤਾਬਕ ਹੀ ਕੰਮ ਕਰਦੀ ਹੈ।
ਹਾਲਾਂਕਿ, ਨਫ਼ਰਤ ਅਤੇ ਵਿਤਕਰੇ ਨਾਲ ਨਜਿੱਠਣ ਲਈ ਸਰਕਾਰ ਨੇ ਕਈ ਨਵੇਂ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਇਸ ਤਹਿਤ ਇੱਕ ਨਵੀਂ Islamophobia Education Taskforce ਬਣਾਈ ਜਾਵੇਗੀ ਅਤੇ ਸਕੂਲੀ ਸਿਲੇਬਸ ਦੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ, Australian Federal Police ਦੀਆਂ ਕਮਿਊਨਿਟੀ ਲਿਏਜ਼ਨ ਟੀਮਾਂ ਦਾ ਦਾਇਰਾ ਵਧਾਇਆ ਜਾਵੇਗਾ ਅਤੇ ਮੁਸਲਿਮ ਭਾਈਚਾਰੇ ਦੀ ਮਦਦ ਲਈ ਇੱਕ ਨਵਾਂ ਕਮਿਊਨੀਕੇਸ਼ਨ ਪੋਰਟਲ ਅਤੇ ਮਾਨਸਿਕ ਸਿਹਤ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।
Multicultural Affairs Minister Anne Aly ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਦੇਸ਼ ਵਿੱਚ Islamophobia ਦੀ ਮੌਜੂਦਗੀ ਨੂੰ ਅਧਿਕਾਰਤ ਤੌਰ ‘ਤੇ ਸਵੀਕਾਰ ਕੀਤਾ ਹੈ। ਦੂਜੇ ਪਾਸੇ, Alliance of Australian Muslims (AAM) ਅਤੇ Australian National Imams Council (ANIC) ਨੇ ਇਸ ਕਦਮ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਇੱਕ ਚੰਗੀ ਸ਼ੁਰੂਆਤ ਹੈ, ਪਰ ਅਜੇ ਜ਼ਮੀਨੀ ਪੱਧਰ ’ਤੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ।
