ਮੈਲਬਰਨ : ਬੋਂਡਾਈ ਬੀਚ ਵਿੱਚ ਹੋਈ tragic shooting incident ਤੋਂ ਬਾਅਦ, ਆਸਟ੍ਰੇਲੀਆ ਦੀ Federal Government ਅਤੇ ਸੂਬਾਈ ਨੇਤਾਵਾਂ ਨੇ ਗੰਨ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ।
ਸਰਕਾਰ ਮੁਤਾਬਕ ਹੁਣ firearms licensing rules ਕਾਫ਼ੀ ਸਖ਼ਤ ਕੀਤੇ ਜਾਣਗੇ। ਇਸ ਦਾ ਮਤਲਬ ਹੈ ਕਿ ਗੰਨ ਲਾਇਸੈਂਸ ਲਈ background checks, mental health assessment ਅਤੇ training requirements ਨੂੰ ਲਾਜ਼ਮੀ ਕੀਤਾ ਜਾਵੇਗਾ। ਸਿਰਫ਼ ਵਾਜਬ ਕਾਰਨ ਹੋਣ ’ਤੇ ਹੀ ਲਾਇਸੈਂਸ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ gun ownership limits ਨੂੰ ਵੀ ਸਖ਼ਤ ਕੀਤਾ ਜਾ ਰਿਹਾ ਹੈ। ਕੁਝ ਕਿਸਮਾਂ ਦੀਆਂ ਗੰਨਜ਼, ਜਿਨ੍ਹਾਂ ਨੂੰ high-risk weapons ਮੰਨਿਆ ਜਾਂਦਾ ਹੈ, ਉਨ੍ਹਾਂ ’ਤੇ ਵਧੇਰੇ ਪਾਬੰਦੀਆਂ ਲਗ ਸਕਦੀਆਂ ਹਨ।
ਇੱਕ ਮਹੱਤਵਪੂਰਨ ਕਦਮ ਵਜੋਂ ਸਰਕਾਰ National Firearm Registry ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਰਜਿਸਟਰੀ ਵਿੱਚ ਦੇਸ਼ ਭਰ ਦੀ ਹਰ ਗੰਨ ਦਾ central record ਹੋਵੇਗਾ — ਕਿ ਗੰਨ ਕਿਸ ਕੋਲ ਹੈ, ਕਿੱਥੇ ਹੈ ਅਤੇ ਕਿਸ ਮਕਸਦ ਲਈ ਰੱਖੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਕਦਮ community safety ਨੂੰ ਧਿਆਨ ਵਿੱਚ ਰੱਖ ਕੇ ਚੁੱਕੇ ਜਾ ਰਹੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਵਿਰੋਧੀ ਧਿਰ ਵੱਲੋਂ ਵੀ ਇਸ ਮਸਲੇ ’ਤੇ bipartisan support ਦੀ ਗੱਲ ਕੀਤੀ ਜਾ ਰਹੀ ਹੈ।
ਇਹ ਸਿਰਫ਼ ਕਾਨੂੰਨੀ ਬਦਲਾਅ ਨਹੀਂ, ਬਲਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਸਮਾਜਕ ਭਰੋਸੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ।





