ਮੂਲ ਨਿਵਾਸੀਆਂ ਨੂੰ ਮਾਨਤਾ ਦੇਣ ਲਈ ਰੈਫਰੰਡਮ ਦੀ ਮਿਤੀ ਨੇੜੇ ਪਹੁੰਚਣ ’ਤੇ ਭਖੀ ਬਹਿਸ

ਮੈਲਬਰਨ : ਆਸਟ੍ਰੇਲੀਅਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ 14 ਅਕਤੂਬਰ ਨੂੰ ਰੈਫਰੰਡਮ ਰਾਹੀਂ ਸੰਵਿਧਾਨ ਵਿੱਚ ਤਬਦੀਲੀ ਦਾ ਸਮਰਥਨ ਕਰਦੇ ਹਨ। ਇੱਕ ਵਾਰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ, ਨਤੀਜਾ ਆਉਣ ’ਚ ਕਈ ਦਿਨ ਜਾਂ ਹਫ਼ਤੇ ਵੀ ਲੱਗ ਸਕਦੇ ਹਨ।

ਪਰ ਜੇਕਰ ਇਹ ਸਫਲ ਹੁੰਦਾ ਹੈ, ਤਾਂ ਰਾਏਸ਼ੁਮਾਰੀ ਦਾ ਨਤੀਜਾ ਗਵਰਨਰ-ਜਨਰਲ ਡੇਵਿਡ ਹਰਲੇ ਕੋਲ ਜਾਵੇਗਾ। ਇੱਕ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ‘ਵਾਇਸ’ ਸਥਾਪਤ ਕਰ ਕੇ ਆਸਟ੍ਰੇਲੀਆ ਦੇ ਮੂਲ ਲੋਕਾਂ ਨੂੰ ਮਾਨਤਾ ਦੇਣ ਲਈ ਸੰਵਿਧਾਨ ਨੂੰ ਬਦਲਿਆ ਜਾਵੇਗਾ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਵਲੋਂ ਚੁਣੀ ਗਈ ਇਹ ‘ਵਾਇਸ’ ਸਰਕਾਰ ਅਤੇ ਸੰਸਦ ਨੂੰ ਆਪਣੀ ਆਜ਼ਾਦ ਸਲਾਹ ਦੇਵੇਗੀ ਸੰਗਠਨਾਂ ਤੇ ਰਵਾਇਤੀ ਢਾਂਚੇ ਦੇ ਨਾਲ-ਨਾਲ ਕੰਮ ਕਰੇਗੀ।

ਮੈਲਬਰਨ ਯੂਨੀਵਰਸਿਟੀ ਦੇ ਸੰਵਿਧਾਨਕ ਕਾਨੂੰਨ ਮਾਹਰ ਪ੍ਰੋਫੈਸਰ ਸ਼ੈਰਲ ਸਾਂਡਰਸ ਦਾ ਕਹਿਣਾ ਹੈ ਕਿ ਇਹ ਫਿਰ ਸੰਸਦ ’ਤੇ ਨਿਰਭਰ ਕਰੇਗਾ ਕਿ ਸਲਾਹਕਾਰ ਸੰਸਥਾ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਕਿਹਾ, ‘‘ਅਗਲਾ ਕਦਮ ‘ਵਾਇਸ’ ਨੂੰ ਸਥਾਪਤ ਕਰਨ, ਇਸ ਦੀ ਰਚਨਾ ਅਤੇ ਕਾਰਜਾਂ ਦੀ ਵਿਵਸਥਾ ਕਰਨ ਲਈ ਕਾਨੂੰਨ ਦਾ ਖਰੜਾ ਤਿਆਰ ਕਰਨ ਦੀ ਜ਼ਰੂਰਤ ਹੋਏਗੀ।’’

ਪਰ ਸਿਡਨੀ ਯੂਨੀਵਰਸਿਟੀ ਦੀ ਪ੍ਰੋਫੈਸਰ ਐਨੀ ਟੂਮੇ ਦਾ ਕਹਿਣਾ ਹੈ ਕਿ ਜੇ ਰਾਏਸ਼ੁਮਾਰੀ ਲਈ ਦੋਹਰਾ ਬਹੁਮਤ ਟੈਸਟ ਪਾਸ ਵੀ ਹੋ ਜਾਂਦਾ ਹੈ, ਤਾਂ ਵੀ ‘ਵਾਇਸ’ ਨੂੰ ਹਕੀਕਤ ਬਣਨ ਵਿੱਚ ਕਈ ਸਾਲ ਲੱਗ ਸਕਦੇ ਹਨ। ਰਾਏਸ਼ੁਮਾਰੀ ਦੇ ਪਾਸ ਹੋਣ ਲਈ ਬਹੁਮਤ ਵੱਸੋਂ ਅਤੇ ਬਹੁਮਤ ਸਟੇਟ ਦੋਹਾਂ ਨੂੰ ‘ਹਾਂ’ ਦੇ ਰੂਪ ’ਚ ਵੋਟ ਕਰਨੀ ਹੋਵੇਗੀ।

ਪਰ ਜੇਕਰ ਦੇਸ਼ 14 ਅਕਤੂਬਰ ਨੂੰ ਨਾਂਹ ਲਈ ਵੋਟ ਕਰਦਾ ਹੈ ਤਾਂ ਸੰਵਿਧਾਨ ਨਹੀਂ ਬਦਲਿਆ ਜਾਵੇਗਾ। ਪਰ ਬਹਿਸ ’ਤੇ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਰੋਧ ਦੇ ਨਾਲ, ਪ੍ਰੋਫੈਸਰ ਟੂਮੇ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਨਤੀਜੇ ਦੀ ਨੇੜਿਓਂ ਜਾਂਚ ਕਰਨ ਦੀ ਜ਼ਰੂਰਤ ਹੋਏਗੀ। ਇੱਕ ਹੋਰ ਰਾਏਸ਼ੁਮਾਰੀ ਦੀ ਸੰਭਾਵਨਾ ਵੀ ਹੈ।

Leave a Comment