ਇੰਡੀਅਨ ਮੈਡੀਕਲ ਗਰੈਜ਼ੂਏਟਸ ਲਈ ਵਿਦੇਸ਼ਾਂ ਦੇ ਦਰਵਾਜ਼ੇ ਖੁੱਲ੍ਹੇ (Overseas Opportunities for Indian Medical Graduates) – ਆਸਟ੍ਰੇਲੀਆ, ਨਿਊਜ਼ੀਲੈਂਡ,ਅਮਰੀਕਾ ਤੇ ਕੈਨੇਡਾ `ਚ ਕਰ ਸਕਣਗੇ ਪ੍ਰੈਕਟਿਸ

ਮੈਲਬਰਨ : ਪੰਜਾਬੀ ਕਲਾਊਡ ਟੀਮ-

ਇੰਡੀਅਨ ਮੈਡੀਕਲ ਗਰੈਜ਼ੂਏਟਸ ਲਈ ਵਿਦੇਸ਼ਾਂ `ਚ ਜਾ ਕੇ ਕੰਮ ਕਰਨ ਲਈ ਦਰਵਾਜ਼ੇ ਖੁੱਲ੍ਹ ਗਏ ਹਨ। (Overseas Opportunities for Indian Medical Graduates)  ਹੁਣ ਉਹ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਕੈਨੇਡਾ `ਚ ਪ੍ਰੈਕਟਿਸ ਕਰ ਸਕਣਗੇ। ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵਰਲਡ ਫ਼ੈਡਰੇਸ਼ਨ ਫਾਰ ਮੈਡੀਕਲ ਐਜ਼ੂਕੇਸ਼ਨ ਤੋਂ 10 ਸਾਲ ਲਈ ਮਾਨਤਾ ਮਿਲ ਗਈ ਹੈ।

ਭਾਰਤ ਦੀ ਹੈੱਲਥ ਮਨਿਸਟਰੀ ਦੁਆਰਾ ਜਾਰੀ ਕੀਤੀ ਸੂਚਨਾ ਅਨੁਸਾਰ ਭਾਰਤ ਦੇ ਮੈਡੀਕਲ ਗਰੈਜ਼ੂਏਟ ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਕੈਨੇਡਾ `ਚ ਪੋਸਟ-ਗਰੈਜ਼ੂਏਟ ਜਾਂ ਪ੍ਰੈਕਟਿਸ ਕਰ ਸਕਣਗੇ। ਇਸ ਵਾਸਤੇ ਵਰਲਡ ਫ਼ੈਡਰੇਸ਼ਨ ਫਾਰ ਮੈਡੀਕਲ ਐਜ਼ੂਕੇਸ਼ਨ ਦੀ ਮਾਨਤਾ ਜ਼ਰੂਰੀ ਹੁੰਦੀ ਹੈ, ਜੋ ਕਿ ਹੁਣ ਭਾਰਤ ਦੇ 706 ਮੈਡੀਕਲ ਕਾਲਜਾਂ ਨੂੰ ਮਿਲ ਚੁੱਕੀ ਹੈ।

ਜਿ਼ਕਰਯੋਗ ਹੈ ਕਿ ਵਰਲਡ ਫ਼ੈਡਰੇਸ਼ਨ ਦੁਨੀਆ ਭਰ `ਚ ਮੈਡੀਕਲ ਐਜ਼ੂਕੇਸ਼ਨ ਦੇ ਸੁਧਾਰ ਲਈ ਯਤਨਸ਼ੀਲ ਹੈ।

Leave a Comment